ਪਰਿਭਾਸ਼ਾ
ਫ਼ਾ. [پردہ] ਪਰਦਹ. ਸੰਗ੍ਯਾ- ਆਵਰਣ. ਪੜਦਾ. "ਜਿਨਿ ਭ੍ਰਮਪਰਦਾ ਖੋਲਾ." (ਸੂਹੀ ਛੰਤ ਮਃ ੫) ੨. ਇਸਤ੍ਰੀਆਂ ਨੂੰ ਦੂਸਰਿਆਂ ਦੀ ਦ੍ਰਿਸ੍ਟਿ ਤੋਂ ਬਚਾਉਣ ਲਈ ਵਸਤ੍ਰ ਮਕਾਨ ਆਦਿ ਦੀ ਓਟ. ਵਾਲਮੀਕ ਕਾਂਡ ੬, ਅਃ ੧੧੬ ਵਿੱਚ ਰਾਮਚੰਦ੍ਰ ਜੀ ਨੇ ਵਿਭੀਸਣ ਨੂੰ ਆਖਿਆ ਕਿ ਹੇ ਰਾਕ੍ਸ਼੍ਸਰਾਜ! ਇਸਤ੍ਰੀ ਦਾ ਉੱਤਮ ਆਚਰਣ ਹੀ ਸਭ ਤੋਂ ਵਧਕੇ ਪਰਦਾ ਹੈ, ਇਸ ਦੇ ਤੁੱਲ ਘਰ, ਵਸਤ੍ਰ, ਕਨਾਤ ਅਰ ਉੱਚੀ ਦੀਵਾਰ ਦਾ ਪਰਦਾ ਨਹੀਂ ਹੈ.#ਸਿੱਖਧਰਮ ਵਿੱਚ ਭੀ ਪਰਦੇ ਦਾ ਨਿਸੇਧ ਹੈ. ਦੇਖੋ, ਗੁਰੁਪ੍ਰਤਾਪ ਸੂਰਯ ਰਾਸਿ ੧, ਅਃ ੩੩। ੩. ਵੀਣਾ ਸਿਤਾਰ ਆਦਿ ਬਾਜਿਆਂ ਦਾ ਬੰਦ, ਜਿਸ ਤੋਂ ਸੁਰਾਂ ਦਾ ਵਿਭਾਗ ਹੁੰਦਾ ਹੈ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پردہ
ਅੰਗਰੇਜ਼ੀ ਵਿੱਚ ਅਰਥ
curtain, blind, screen, partition, dividing wall; purdah, cover, veil, privacy, seclusion, secrecy, clandestineness; fine layer, membrane, septum, velum; (of eye) eyelid
ਸਰੋਤ: ਪੰਜਾਬੀ ਸ਼ਬਦਕੋਸ਼