ਪਰਿਭਾਸ਼ਾ
ਵਿ- ਪ੍ਰਧਾਨ. ਸਭ ਤੋਂ ਉੱਚਾ. ਸ਼੍ਰੇਸ੍ਟ. ਮੁਖੀਆ. ਦੇਖੋ, ਯੂ- ਪ੍ਰਤਾਨ. "ਜਿਨਿ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ." (ਸ੍ਰੀ ਮਃ ੫) ੨. ਫੂਲਵੰਸ਼ ਦੇ ਰਤਨ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਟਿੱਕਾ ਸਰਦੂਲ ਸਿੰਘ ਤੋਂ ਛੋਟੀ ਸੀ. ਰਮਦਾਸ ਝੰਡੇ ਦੇ ਸਰਦਾਰ ਸ਼ਾਮ ਸਿੰਘ ਨਾਲ ਇਸ ਦੀ ਸ਼ਾਦੀ ਹੋਈ. ਇਹ ਵਡੀ ਧਰਮਾਤਮਾ ਅਤੇ ਵਿਦ੍ਵਾਨ ਸੀ. ਇਸ ਨੇ ਬਰਨਾਲੇ ਸੰਤ ਗਾਂਧਾ ਸਿੰਘ ਜੀ ਦੇ ਡੇਰੇ ਨੂੰ ਜਾਗੀਰ ਲਾਕੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਗੁਰਮਤ ਦੇ ਸੰਤਾਂ ਨੂੰ ਕਾਸ਼ੀ ਜਾਣ ਦੀ ਖੇਚਲ ਨਾ ਕਰਨੀ ਪਵੇ, ਇੱਥੇ ਹੀ ਸਭ ਵਿਦ੍ਯਾ ਪ੍ਰਾਪਤ ਕਰਕੇ ਪੰਥ ਅਤੇ ਦੇਸ਼ ਦਾ ਹਿੱਤ ਕਰਨ. ਬੀਬੀ ਜੀ ਦੀ ਲਾਈ ਜਾਗੀਰ ਹੁਣ ਬਰਾਬਰ ਜਾਰੀ ਹੈ, ਪਰ ਵਿਦ੍ਯਾ ਦੀ ਟਕਸਾਲ ਬਣਾਉਣ ਵੱਲ ਕਿਸੇ ਮਹੰਤ ਅਤੇ ਮਹਾਰਾਜੇ ਨੇ ਧਿਆਨ ਨਹੀਂ ਦਿੱਤਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پردھان
ਅੰਗਰੇਜ਼ੀ ਵਿੱਚ ਅਰਥ
president, chairman, chairperson, head; principal, chief; see ਪ੍ਰਧਾਨ
ਸਰੋਤ: ਪੰਜਾਬੀ ਸ਼ਬਦਕੋਸ਼
PARDHÁN
ਅੰਗਰੇਜ਼ੀ ਵਿੱਚ ਅਰਥ2
s. m. f, chief, a leader, a president, a minister or counsellor of state:—pardhántáí, s. f. Leadership, headship, the standing or office of a pardhán:—chor uchakká chaudharí te guṇḍí rann pardhán. A thief and a pick-pocket are Chaudharís and lascivious woman, a leader.—Prov.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ