ਪਰਿਭਾਸ਼ਾ
ਸੰਗ੍ਯਾ- ਪੜਨ (ਪੈਣ) ਦੀ ਕ੍ਰਿਯਾ। ੨. ਮ੍ਰਿਦੰਗ ਦੇ ਮੁੱਖ ਬੋਲ ਦਾ ਇੱਕ ਖੰਡ. ਪਰਨਾਂ ਵਿਸ਼ੇਸ ਕਰਕੇ ਧ੍ਰੁਵਕ ਦੇ ਸਾਥ ਨਾਲ ਵਜਾਈਆਂ ਜਾਂਦੀਆਂ ਹੋਨ. ਉਦਾਹਰਣ ਲਈ ਦੇਖੋ, ਧਾਗਿਨਕਤ ਤਕ ਤਕ ਤਕਿ ਨਕਤਿਕ ਧਿੰਨੂ ਕਿਤਾ ਗਿਦੀ ਗਿਨਾ ਧਾ। ੩. ਪਰਨਾ. ਆਸਰਾ. "ਪਰਨ ਸਰਨ ਕਰ ਚਰਨ ਕੋ." (ਨਾਪ੍ਰ) ੪. ਦੇਖੋ, ਪ੍ਰਣ। ੫. ਸੰ. ਪਰ੍ਣ. ਪੱਤਾ। ੬. ਪੰਖ. ਪਰ.
ਸਰੋਤ: ਮਹਾਨਕੋਸ਼