ਪਰਮਾਣੁ
paramaanu/paramānu

ਪਰਿਭਾਸ਼ਾ

ਸੰ. ਸੰਗ੍ਯਾ- ਪਰਮ- ਅਣੁ. ਸਿੰਧੀ. ਪਰਮਾਣੋ. ਬਹੁਤ ਛੋਟਾ ਭਾਗ. ਪ੍ਰਿਥਿਵੀ ਜਲ ਆਦਿ ਪਦਾਰਥਾਂ ਦਾ ਉਹ ਬਾਰੀਕ ਜ਼ਰਰਾ, ਜਿਸ ਦਾ ਹਿੱਸਾ ਨਹੀਂ ਹੋ ਸਕਦਾ ਅਰ ਜੋ ਖਾਲੀ ਨੇਤ੍ਰਾਂ ਨਾਲ ਦੇਖਿਆ ਨਹੀਂ ਜਾ ਸਕਦਾ. Atom. ਵੈਸ਼ੇਸਿਕ ਮਤ ਅਨੁਸਾਰ ਪ੍ਰਿਥਿਵੀ ਜਲ ਅਗਨਿ ਅਤੇ ਪਵਨ ਦੇ ਪਰਮਾਣੁ ਜਦ ਇਕੱਠੇ ਹੁੰਦੇ ਹਨ, ਤਦ ਪਹਿਲਾਂ ਦੋ ਪਰਮਾਣੁ ਤੋਂ ਦ੍ਵ੍ਯਣੁਕ ਅਤੇ ਤਿੰਨ ਦ੍ਵ੍ਯਣੁਕ ਤੋਂ ਤ੍ਰਸਰੇਣੁ ਹੁੰਦਾ ਹੈ. ਇਸੇ ਤਰਾਂ ਪਰਮਾਣੂਆਂ ਦੇ ਸੰਘੱਟ ਤੋਂ ਜਗਤਰਚਨਾ ਹੋਇਆ ਕਰਦੀ ਹੈ. ਜਦ ਪਰਮਾਣੁ ਬਿਖਰ ਜਾਂਦੇ ਹਨ, ਤਦ ਸੰਸਾਰ ਦੀ ਪ੍ਰਲਯ ਹੁੰਦੀ ਹੈ. "ਪਰਮਾਣੋ ਪਰਜੰਤ ਆਕਾਸਹ." (ਗਾਥਾ)#ਵੈਸ਼ੇਸਿਕ ਅਰ ਨ੍ਯਾਯ ਵਾਲੇ ਜੋ ਉੱਪਰ ਲਿਖੀ ਰੀਤੀ ਅਨੁਸਾਰ ਪਰਮਾਣੂਆਂ ਤੋਂ ਜਗਤਰਚਨਾ ਮੰਨਦੇ ਹਨ, ਉਨ੍ਹਾਂ ਦੇ ਸਿੱਧਾਂਤ ਦਾ ਨਾਮ "ਪਰਮਾਣੁਵਾਦ" ਹੈ.
ਸਰੋਤ: ਮਹਾਨਕੋਸ਼