ਪਰਮਾਦੀ
paramaathee/paramādhī

ਪਰਿਭਾਸ਼ਾ

ਵਿ- ਪਰਮ- ਆਦਿ. ਸਭ ਤੋਂ ਪਹਿਲਾ. ਸਭ ਦੀ ਜੜ. ਮੂਲਰੂਪ. "ਪਰਮਾਦਿ ਪੁਰਖ ਮਨੋਪਮੰ." (ਗੂਜ ਜੈਦੇਵ)#੨. ਪ੍ਰ- ਮਦ ਪ੍ਰੇਮ ਦੇ ਨਸ਼ੇ ਵਿੱਚ ਮੱਤਾ. ਆਨੰਦੀ. "ਬਿਸਮ ਬਿਨੋਦ ਰਹੇ ਪਰਮਾਦੀ." (ਪ੍ਰਭਾ ਅਃ ਮਃ ੧) ੩. ਦੇਖੋ, ਪ੍ਰਮਾਦੀ. "ਨਾਮ ਜਪਾਵਹੁ ਜੇ ਪਰਮਾਦੀ." (ਗੁਪ੍ਰਸੂ)
ਸਰੋਤ: ਮਹਾਨਕੋਸ਼