ਪਰਿਭਾਸ਼ਾ
ਸੰਗ੍ਯਾ- ਪਰਮ- ਆਨੰਦ. ਮਹਾਨ ਆਨੰਦ. ਬ੍ਰਹਮਾਨੰਦ. ਆਤਮਾਨੰਦ. ਕਰਤਾਰ ਦੇ ਅਨੁਭਵ ਦਾ ਮਹਾਨ ਸੁਖ। ੨. ਆਨੰਦ ਸ੍ਵਰੂਪ ਬ੍ਰਹਮ. ਵਾਹਗੁਰੂ. "ਜੋ ਨ ਸੁਨਹਿ ਜਸ ਪਰਮਾਨੰਦਾ." (ਗਉ ਮਃ ੫) ਪਰਮਾਨੰਦ ਦਾ ਜਸ ਨਹੀਂ ਸੁਣਦੇ। ੩. ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਇੱਕ ਭਗਤ, ਜੋ ਮਹਾ ਤ੍ਯਾਗੀ ਅਤੇ ਪ੍ਰੇਮੀ ਸੀ. ਇਹ ਆਪਣੇ ਬਹੁਤ ਪਦਾਂ ਵਿੱਚ ਛਾਪ "ਸਾਰੰਗ" ਲਿਖਦਾ ਹੈ, ਪਰ ਗੁਰੂ ਗ੍ਰੰਥਸਾਹਿਬ ਵਿਚ ਪਰਮਾਨੰਦ ਨਾਮ ਹੈ, ਜਿਵੇਂ- "ਪਰਮਾਨੰਦ ਸਾਧਸੰਗਤਿ ਮਿਲਿ." (ਸਾਰ) ਪਰਮਾਨੰਦ ਦੇ ਜਨਮ ਦਾ ਸਾਲ ਅਤੇ ਜੀਵਨਵ੍ਰਿੱਤਾਂਤ ਵਿਸ਼ੇਸ ਮਾਲੂਮ ਨਹੀਂ ਹੈ। ੪. ਸੁਲਤਾਨਪੁਰ ਨਿਵਾਸੀ ਜੈਰਾਮ ਦਾ ਪਿਤਾ, ਬੀਬੀ ਨਾਨਕੀ ਜੀ ਦਾ ਸਹੁਰਾ.
ਸਰੋਤ: ਮਹਾਨਕੋਸ਼