ਪਰਯਾਯੋਕਤਿ
parayaayokati/parēāyokati

ਪਰਿਭਾਸ਼ਾ

ਇੱਕੋ ਅਰਥ ਰੱਖਣ ਵਾਲੇ ਪਦਾਂ ਵਿੱਚ ਕਥਨ. "ਪਰਯਾਯੋਕ੍ਤਿ" ਅਲੰਕਾਰ ਹੈ.#ਪਰਯਾਯੋਕ੍ਤਿ ਹੈ ਬਿਧ ਦੋਇ।#ਰਚਨਾ ਸੋਂ ਜਹਿਂ ਬਚਨ ਜੁ ਹੋਇ।#ਦੁਤੀਓ ਛਲ ਕਰ ਸਾਧੈ ਕਾਜ।#ਯੌ ਲੱਛਨ ਭਾਖੈਂ ਕਵਿਰਾਜ.#(ਗਰਬਗੰਜਨੀ)#ਉਦਾਹਰਣ-#ਹੇ ਅਜੀਤਸਿੰਘ! ਸਤ੍ਰੁ ਤੇ ਮੋਕੋ ਕਰੋ ਅਜੀਤ.#(ਅ) ਬਹਾਨੇ ਨਾਲ ਟੇਢਾ ਵਾਕ ਕਹਿਣਾ, ਜਿਸ ਤੋਂ ਆਪਣਾ ਮਨੋਰਥ ਸਿੱਧ ਹੋਵੇ. ਇਹ ਪਰਯਾਯੋਕ੍ਤਿ ਦਾ ਦੂਜਾ ਰੂਪ ਹੈ.#ਉਦਾਹਰਣ-#ਪਹਿਰ ਓਢਨੀ ਘਰ ਰਹੋ ਸੁਖ ਸੋਂ ਕਰ ਨਿਰਵਾਹ,#ਖੜਗ ਪਾਗ ਮੁਹਿ ਦੀਜਿਯੇ ਜਾਉਂ ਜੰਗ ਕੇ ਮਾਂਹ.#ਇਹ ਕਾਇਰ ਪਤੀ ਨੂੰ ਜੰਗ ਵਿੱਚ ਭੇਜਣ ਲਈ ਇਸਤ੍ਰੀ ਦਾ ਕਥਨ ਹੈ.
ਸਰੋਤ: ਮਹਾਨਕੋਸ਼