ਪਰਵਾਣਾ
paravaanaa/paravānā

ਪਰਿਭਾਸ਼ਾ

ਸੰਗ੍ਯਾ- ਜਿਸ ਨਾਲ ਪਰਿਮਾਣ (ਤੋਲ) ਜਾਣਿਆ ਜਾਵੇ, ਵੱਟਾ. "ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ" (ਵਾਰ ਆਸਾ) ੨. ਫ਼ਾ. [پروانہ] ਪਰਵਾਨਹ ਆਗ੍ਯਾਪਤ੍ਰ ਹੁਕਮਨਾਮਾ. "ਪਰਵਾਣਾ ਆਇਆ ਹੁਕਮਿ ਪਠਾਇਆ" (ਧਨਾ ਛੰਤ ਮਃ ੧) ੩. ਆਗਯਾ ਦਾ ਲੇਖ. "ਕਾਇਆ ਕਾਗਦੁ ਮਨ ਪਰਵਾਣਾ." (ਧਨਾ ਮਃ ੧) "ਜਿਨ੍ਹਾ ਧੁਰੇ ਪੈਯਾ ਪਰਵਾਣਾ." (ਮਃ ੧. ਵਾਰ ਰਾਮ ੧) ੪. ਪਤੰਗ. ਭਮੱਕੜ। ੫. ਸੰ. ਪ੍ਰਾਮਾਣਿਕ. ਵਿ- ਸ਼ਾਸ੍ਵ ਦਾ ਗ੍ਯਾਤਾ. ਵਿਦ੍ਵਾਨ. "ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ." (ਰਾਮ ਅਃ ਮਃ ੧)
ਸਰੋਤ: ਮਹਾਨਕੋਸ਼