ਪਰਵਾਣੁ
paravaanu/paravānu

ਪਰਿਭਾਸ਼ਾ

ਦੇਖੋ, ਪ੍ਰਮਾਣ। ੨. ਸੰਗ੍ਯਾ- ਜਿਸ ਨਾਲ ਪਰਿਮਾਣ (ਵਜ਼ਨ) ਜਾਣਿਆ ਜਾਵੇ, ਵੱਟਾ. "ਅਮੁਲੁ ਤੁਲੁ ਅਮੁਲੁ ਪਰਵਾਣੁ." (ਜਪੁ) ੩. ਵਿ- ਪ੍ਰਾਮਾਣਿਕ. ਮੰਨਣ ਯੋਗ੍ਯ. ਮਾਨਨੀਯ. "ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ." (ਆਸਾ ਮਃ ੫) "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ." (ਵਾਰ ਆਸਾ)#੪. ਅੰਗੀਕਾਰ ਕੀਤਾ. ਮਕ਼ਬੂਲ. "ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ." (ਮਾਝ ਮਃ ੫) ੫. ਪ੍ਰਮਾਣ ਦ੍ਵਾਰਾ ਸਿੱਧ. ਭਾਵ- ਪ੍ਰਤ੍ਯਕ੍ਸ਼੍‍. ਜਾਹਿਰ. "ਆਪੇ ਹੀ ਗੁਪਤ ਵਰਤਦਾ ਪਿਆਰਾ, ਆਪੇ ਹੀ ਪਰਵਾਣੁ." (ਸੋਰ ਮਃ ੪)
ਸਰੋਤ: ਮਹਾਨਕੋਸ਼