ਪਰਿਭਾਸ਼ਾ
ਦੇਖੋ, ਪਰਵਾਣੁ ੪. "ਸਾਧ ਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ." (ਸਾਰ ਮਃ ੫) ੨. ਫ਼ਾ. [پروانہ] ਸੰਗ੍ਯਾ- ਆਗ੍ਯਾਪਤ੍ਰ. ਹੁਕਮਨਾਮਾ। ੩. ਭਮੱਕੜ. ਪਤੰਗਾ. ੪. ਸੰ. ਪ੍ਰਮਾਣਿਤ. ਵਿ- ਨਿਸ਼ਚੇ ਕੀਤਾ. ਸਤ੍ਯ ਠਹਿਰਾਇਆ. "ਮਤਿ ਪਤਿ ਪੂਰੀ ਪੂਰਾ ਪਰਵਾਨਾ. ਨਾ ਆਵੈ ਨਾ ਜਾਸੀ." (ਸੂਹੀ ਛੰਤ ਮਃ ੧)
ਸਰੋਤ: ਮਹਾਨਕੋਸ਼
ਸ਼ਾਹਮੁਖੀ : پروانہ
ਅੰਗਰੇਜ਼ੀ ਵਿੱਚ ਅਰਥ
note, letter, certificate, written order, permit, licence, warrant; moth; figurative usage lover
ਸਰੋਤ: ਪੰਜਾਬੀ ਸ਼ਬਦਕੋਸ਼