ਪਰਹਰਨ
paraharana/paraharana

ਪਰਿਭਾਸ਼ਾ

ਸੰ. ਪਰਿਹਰਣ. ਸੰਗ੍ਯਾ- ਖੋਹਣ ਦੀ ਕ੍ਰਿਯਾ ਛੀਨਨਾ। ੨. ਤ੍ਯਾਗ. "ਕੁਲਖਣੀ ਪਰਹਰਿ ਛੋਡੀ ਭਤਾਰ." (ਵਾਰ ਗੂਜ ੧. ਮਃ੩) ੩. ਨਿਵਾਰਣ. ਹਟਾਉਣਾ. "ਜੈਸੇ ਜਲਧਿ ਬਾਰਿ ਪਰਹਰੈ." (ਚਰਿਤ੍ਰ ੨੯੭) ੪. ਦੇਖੋ, ਪ੍ਰਹਰਣ.
ਸਰੋਤ: ਮਹਾਨਕੋਸ਼