ਪਰਾਗ
paraaga/parāga

ਪਰਿਭਾਸ਼ਾ

ਸੰ. ਸੰਗ੍ਯਾ- ਫੁੱਲ ਦੀ ਬਰੀਕ ਅੰਦਰਲੀ ਤਰੀਆਂ ਉੱਪਰਦੀ ਮਿੱਠੀ ਰਜ (ਧੂੜੀ) Pollen. ਇਹ ਬਿਰਛ ਅਤੇ ਬੂਟਿਆਂ ਦੀ ਮਣੀ (ਵੀਰਯ) ਹੈ. ਭੌਰੇ, ਸ਼ਹਿਦ ਦੀਆਂ ਮੱਖੀਆਂ ਆਦਿ, ਅਥਵਾ ਹਵਾ, ਜਦ ਇਸ ਨੂੰ ਫੁੱਲ ਦੇ ਨਰ ਅਤੇ ਮਦੀਨ ਹਿੱਸੇ (Stamens anz Pistil) ਨਾਲ ਮਿਲਾਉਂਦੇ ਹਨ, ਤਦ ਫਲ ਅਤੇ ਬੀਜ ਦੀ ਉਤਪੱਤੀ ਹੁੰਦੀ ਹੈ. " ਪਾਂਸ਼ੁ ਪਰਾਗ ਸੀ ਸੋਹਤ ਸੁੰਦਰ." (ਨਾਪ੍ਰ) ੨. ਧੂਲਿ. ਰਜ. ਧੂੜ। ੩. ਚੰਦਨ ਕਪੂਰ ਆਦਿ ਦੇ ਚੂਰਣ ਦਾ ਵਟਣਾ। ੪. ਪ੍ਰਸਿੱਧੀ. ਸ਼ੁਹਰਤ। ੫. ਆਪਣੀ ਇੱਛਾ ਅਨੁਸਾਰ ਗਮਨ (ਵਿਚਰਣ) ਦਾ ਭਾਵ. ਪਰਤੰਤ੍ਰਤਾ ਦਾ ਅਭਾਵ. ਸ੍ਵਤੰਤ੍ਰਤਾ. "ਮਾਂਗਨਿ ਮਾਂਗ ਤ ਏਕਹਿ ਮਾਂਗ। ਨਾਨਕ ਜਾਤੇ ਪਰਹਿ ਪਰਾਗ." (ਬਾਵਨ) ਜਿਸ ਤੋਂ ਤੇਰੇ ਪੱਲੇ ਸ੍ਵਤੰਤ੍ਰਤਾ ਪਵੇ। ੬. ਪ੍ਰਯਾਗ ਤੀਰਥ ਲਈ ਭੀ ਪਰਾਗ ਸ਼ਬਦ ਕਵੀਆਂ ਨੇ ਵਰਤਿਆ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پراگ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

pollen
ਸਰੋਤ: ਪੰਜਾਬੀ ਸ਼ਬਦਕੋਸ਼

PARÁG

ਅੰਗਰੇਜ਼ੀ ਵਿੱਚ ਅਰਥ2

s. m, The ancient name of Allahabad.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ