ਪਰਿਭਾਸ਼ਾ
ਜਿਲਾ ਜੇਹਲਮ ਦੇ ਕੜ੍ਹੀਆਲਾ ਪਿੰਡ ਦਾ ਵਸਨੀਕ ਛਿੱਬਰ ਬ੍ਰਾਹਮਣ, ਜੋ ਮਹਾਤਮਾ ਗੋਤਮ ਦਾ ਪੁਤ੍ਰ ਸੀ. ਇਸ ਨੇ ਗੁਰਸਿੱਖੀ ਧਾਰਣ ਕਰਕੇ ਆਪਣਾ ਜੀਵਨ ਹੋਰਨਾ ਲਈ ਨਮੂਨਾ ਬਣਾਇਆ. ਭਾਈ ਪਰਾਗਾ ਗੁਰੂ ਹਰਿਗੋਬਿੰਦ ਸਾਹਿਬ ਦੇ ਧਰਮਜੰਗਾਂ ਵਿੱਚ ਸ਼ਰੀਕ ਹੋਇਆ, ਯਥਾ- "ਜੈਤ ਸੋ ਪਰਾਗਾ ਧੀਰ ਪੈੜਾ ਜੰਗ ਆਯੋ ਹੈ." (ਗੁਪ੍ਰਸੂ) ਇਸ ਆਤਮਗ੍ਯਾਨੀ ਅਤੇ ਧਰਮਵੀਰ ਮਹਾਤਮਾ ਦੇ ਚਾਰ ਪੁਤ੍ਰ ਹੋਏ- ਭਾਈ ਮਤੀ ਦਾਸ.¹ ਸਤੀਦਾਸ, ਜਤੀਦਾਸ ਅਤੇ ਸਖੀਦਾਸ. ਦੇਖੋ, ਮਤੀਦਾਸ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پراگا
ਅੰਗਰੇਜ਼ੀ ਵਿੱਚ ਅਰਥ
grist, lot, quantity put in at one time for oil-pressing/cutting/winnowing/parching or frying
ਸਰੋਤ: ਪੰਜਾਬੀ ਸ਼ਬਦਕੋਸ਼
PARÁGÁ
ਅੰਗਰੇਜ਼ੀ ਵਿੱਚ ਅਰਥ2
s. m, The quantity of grain thrown at once into a mill, or oil press, or into a pan for parching, or passing into a pan for frying.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ