ਪਰਿਭਾਸ਼ਾ
ਸੰ. ਪ੍ਰਾਯਸ਼੍ਚਿੱਤ. ਸੰਗ੍ਯਾ- ਪਾਪ ਦੂਰ ਕਰਨ ਲਈ ਕੀਤਾ ਕਰਮ. ਪ੍ਰਾਯ. (ਤਪ) ਚਿੱਤ (ਨਿਸ਼੍ਚਯ). ਤਪ ਅਤੇ ਨਿਸ਼੍ਚਯ ਨਾਲ ਕੀਤਾ ਕਰਮ ਪ੍ਰਾਯਸ਼੍ਚਿੱਤ ਹੈ। ੨. ਗੁਰਬਾਣੀ ਵਿੱਚ ਪਾਪ (ਦੋਸ) ਲਈ ਭੀ ਪਰਾਛਤ ਸ਼ਬਦ ਆਉਂਦਾ ਹੈ. ਉਹ ਕਰਮ. ਜਿਸ ਲਈ ਪ੍ਰਾਯਸ਼੍ਚਿੱਤ ਕੀਤਾ ਜਾਵੇ. "ਸਗਲ ਪਰਾਛਤ ਲਾਥੇ." (ਸੋਰ ਮਃ ੫)
ਸਰੋਤ: ਮਹਾਨਕੋਸ਼