ਪਰਿਭਾਸ਼ਾ
ਸੰਗ੍ਯਾ- ਪਾਤ੍ਰ ਸ਼ਬਦ ਦਾ ਰੂਪਾਂਤਰ. ਚੌੜਾ ਚਪੇਤਲਾ ਬਰਤਨ. ਵਿਸ਼ੇਸ ਕਰਕੇ ਇਹ ਆਟਾ ਗੁੰਨ੍ਹਣ ਦੇ ਕੰਮ ਆਉਂਦਾ ਹੈ। ੨. ਦੇਖੋ, ਪਰੈ ਪਰਾਤਿ। ੩. ਪ੍ਰਾਤ (प्रातर्) ਸਵੇਰਾ. ਪ੍ਰਭਾਤ। ੪. ਪਲਾਤ. ਪਲਾਯਨ ਹੁੰਦਾ. ਨਠਦਾ. "ਮਹਾਕਾਲ ਪਿਖ ਦੈਤ ਪਰਾਤ." (ਸਲੋਹ)
ਸਰੋਤ: ਮਹਾਨਕੋਸ਼
PARÁT
ਅੰਗਰੇਜ਼ੀ ਵਿੱਚ ਅਰਥ2
s. f, large plate in which dough is kneaded, a large brass kneading dish; a turn, or course across a field in reaping or digging.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ