ਪਰਿਭਾਸ਼ਾ
ਸੰ. ਪਰਾਸ਼ਰ. ਵਿ- ਦੂਰ ਸੁੱਟਣ ਵਾਲਾ। ੨. ਸੰਗ੍ਯਾ- ਇੰਦ੍ਰ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਇੰਦ੍ਰ ਦਾ ਨਾਮ ਇਸ ਲਈ ਪਰਾਸ਼ਰ ਹੈ ਕਿ ਉਹ ਰਾਖਸਾਂ ਨੂੰ ਮਾਰਕੇ ਦੂਰ ਸੁੱਟਦਾ ਹੈ। ੩. ਇੱਕ ਵੈਦਿਕ ਰਿਸੀ. ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ. ਇਹ ਕਪਲ ਮੁਨਿ ਦਾ ਚੇਲਾ ਸੀ ਅਤੇ ਇਸ ਨੇ ਪੁਲਸ੍ਤ੍ਯ ਕੋਲੋਂ ਵਿਸਨੁਪੁਰਾਣ ਲੈਕੇ ਮੈਤ੍ਰੇਯ ਨੂੰ ਸਿਖਾਇਆ ਸੀ. ਇਸ ਨੇ ਧਰਮਸ਼ਾਸਤ੍ਰ ਭੀ ਲਿਖਿਆ ਹੈ. ਸਤ੍ਯਵਤੀ ਨਾਲ ਭੋਗ ਕਰਕੇ ਇਸ ਨੇ ਕ੍ਰਿਸਨ ਦ੍ਵੈ- ਪਾਯਨ (ਵ੍ਯਾਸ) ਪੈਦਾ ਕੀਤਾ. ਨਿਰੁਕ੍ਤ ਲਿਖਦਾ ਹੈ ਕਿ ਇਹ ਵਸ਼ਿਸ੍ਟ ਦਾ ਪੁਤ੍ਰ ਸੀ, ਪਰ ਮਹਾਭਾਰਤ ਤੇ ਵਿਸਨੁਪੁਰਾਣ ਵਿੱਚ ਇਸ ਨੂੰ ਅਦ੍ਰਿਸ਼੍ਯੰਤੀ ਦੇ ਉਦਰ ਤੋਂ ਸ਼ਕ੍ਤਿ ਰਿਖੀ ਦਾ ਪੁਤ੍ਰ ਅਤੇ ਵਸਿਸ੍ਟ ਦਾ ਪੋਤਾ ਦੱਸਿਆ ਹੈ. "ਅਤ੍ਰਿ ਪਰਾਸਰ ਨਾਰਦ ਸਾਰਦ ਬ੍ਯਾਸ ਤੇ ਆਦਿ ਜਿਤੇ ਮੁਨਿ ਭਾਏ." (ਦੱਤਾਵ)
ਸਰੋਤ: ਮਹਾਨਕੋਸ਼