ਪਰਿ
pari/pari

ਪਰਿਭਾਸ਼ਾ

ਉਪ. ਇਹ ਸ਼ਬਦਾਂ ਦੇ ਆਦਿ ਲਗਕੇ ਅੱਗੇ- ਲਿਖੇ ਅਰਥਾਂ ਦੀ ਅਧਿਕਤਾ ਕਰਦਾ ਹੈ:-#ਚਾਰੇ ਪਾਸੇ. (ਚੁਫੇਰੇ), ਜੈਸੇ- ਪਰਿਕ੍ਰਮਾ.#੨. ਸੰਪੂਰਨ. ਰੀਤਿ ਕਰਕੇ. ਚੰਗੀ ਤਰਾਂ, ਜੈਸੇ- ਪਰਿਪੂਰ੍‍ਣ.#੩. ਅਤਿਸ਼ਯ. ਜੈਸੇ- ਪਰਿਚਪਲ.#੪. ਦੋਸ ਕਥਨ. ਜੈਸੇ- ਪਰਿਵਾਦ.#੫. ਨਿਯਮ. ਕ੍ਰਮ. ਜੈਸੇ- ਪਰਿਛੇੱਦ ਆਦਿ.#੬. ਕ੍ਰਿ. ਵਿ- ਉੱਤੇ, ਉੱਪਰ. "ਹਾਟ ਪਰਿ ਆਲਾ." (ਰਾਮ ਬੇਣੀ) ਦੇਖੋ, ਊਪਰਿ ਹਾਟੁ.
ਸਰੋਤ: ਮਹਾਨਕੋਸ਼