ਪਰਿਭਾਸ਼ਾ
ਸੰ. ਸੰਗ੍ਯਾ- ਪਰਿਵਾਰ. ਕੁਟੰਬ। ੨. ਪਲੰਘ. ਪਰ੍ਯਕ। ੩. ਨੌਕਰਾਂ ਦਾ ਸਮੁਦਾਯ। ੪. ਤਿਆਰੀ।#੫. ਕਮਰਬੰਦ। ੬. ਇੱਕ ਅਰਥਾਲੰਕਾਰ. ਵਿਸ਼ੇਸਣ ਨੂੰ ਸਾਰਥਕ ਕਹਿਕੇ ਵਿਸ਼ੇਸ਼੍ਯ ਦਾ ਕਥਨ "ਪਰਿਕਰ" ਅਲੰਕਾਰ ਹੈ.#ਜਹਾਂ ਵਿਸ਼ੇਸਣ ਸਾਭਿਪ੍ਰਾਯ,#ਪਰਿਕਰ ਭੂਸ਼ਣ ਸੋਇ ਗਨਾਯ. (ਗਰਬਗੰਜਨੀ)#ਉਦਾਹਰਣ-#ਅਗਿਆਨ ਅੰਧੇਰਾ ਮਿਟਿਗਇਆ#ਗੁਰ ਗਿਆਨੁ ਦੀਪਾਇਓ. (ਗਉ ਅਃ ਮਃ ੫) ਸਤਿਗੁਰੂ ਸੂਰਜ ਹਰਤ ਹੈ ਸਭ ਜਗ ਕੋ ਅੰਧਾਰ. ਕਲਪਤਰੋਵਰ ਜਗਤਗੁਰੁ ਮਨਵਾਂਛਿਤ ਫਲ ਦੇਤ. ਵਿਸ਼ੇਸ਼੍ਯ ਸਤਿਗੁਰੂ ਦੇ ਵਿਸ਼ੇਸਣ ਸੂਰਜ ਅਤੇ ਕਲਪਵ੍ਰਿਕ੍ਸ਼੍ ਸਾਰਥਕ ਹੋਏ, ਕਿਉਂਕਿ ਅੰਧਕਾਰ ਦੂਰਿ ਕਰਨਾ ਅਤੇ ਮਨਵਾਂਛਿਤ ਫਲ ਦੇਣਾ ਸਿੱਧ ਹੋਇਆ.
ਸਰੋਤ: ਮਹਾਨਕੋਸ਼