ਪਰਿਕਰਾਂਕੁਰ
parikaraankura/parikarānkura

ਪਰਿਭਾਸ਼ਾ

(ਸਹਾਇਕ ਦਾ ਪੈਦਾ ਹੋਣਾ) ਵਿਸ਼ੇਸ਼੍ਯ ਦਾ ਗੂਢ ਅਭਿਪ੍ਰਾਯ ਨਾਲ ਕਥਨ "ਪਰਿਕਰਾਂਕੁਰ" ਅਲੰਕਾਰ ਹੈ.#ਸਾਭਿਪ੍ਰਾਯ ਵਿਸ਼ੇਸ਼੍ਯ ਸੋ ਪਰਿਕਰ ਅੰਕੁਰ ਮਾਨ,#ਵਰਣਤ ਬੁਧ ਅਨੁਮਾਨ ਕਰ ਗ੍ਰੰਥਨ ਕੋ ਮਤ ਜਾਨ।#(ਰਾਮਚੰਦ੍ਰਭੂਸਣ))#ਉਦਾਹਰਣ-#ਗੁਣੀ ਪੁਰਸ ਸਭ ਨਰਨ ਕੋ ਅਪਨੇ ਵਸ਼ ਕਰਲੇਤ. ਇਸ ਥਾਂ ਗੁਣੀ ਵਿਸ਼ੇਸਣ ਦਾ ਗੂਢ ਅਭਿਪ੍ਰਾਯ ਹੈ ਕਿ ਗੁਣਰੂਪ ਗੁਣ (ਰੱਸੀ) ਨਾਲ ਕ਼ਾਬੂ ਕਰ ਲੈਂਦਾ ਹੈ.
ਸਰੋਤ: ਮਹਾਨਕੋਸ਼