ਪਰਿਭਾਸ਼ਾ
ਸੰ. ਸੰਗ੍ਯਾ- ਨਿੰਦਾ. ਹਜਵ। ੨. ਕਿਸੇ ਦੇ ਵਾਸ੍ਤਵ ਦੋਸਾਂ ਨੂੰ ਪ੍ਰਗਟ ਕਰਨਾ। ਵਿਦ੍ਵਾਨਾ ਨੇ ਨਿੰਦਾ ਅਤੇ ਪਰਿਵਾਦ ਵਿੱਚ ਇਹ ਭੇਦ ਕੀਤਾ ਹੈ ਕਿ ਅਣਹੋਣੀ ਗੱਲ ਦੱਸਕੇ ਬਦਨਾਮੀ ਕਰਨੀ "ਨਿੰਦਾ ਹੈ" ਅਤੇ ਜੋ ਕਿਸੇ ਦੇ ਸੱਚੇ ਔਗੁਣ ਦੱਸਕੇ ਬਦਨਾਮੀ ਫੈਲਾਉਣੀ ਹੈ, ਇਹ "ਪਰਿਵਾਦ" ਹੈ। ੩. ਬਾੱਜੇ ਨੂੰ ਜਰਬ ਦੇਣ ਦਾ ਡੱਕਾ ਅਥਵਾ ਛੱਲਾ. ਮਿਜ਼ਰਾਬ (plectrum)
ਸਰੋਤ: ਮਹਾਨਕੋਸ਼