ਪਰਿਭਾਸ਼ਾ
ਸੰ. ਸੰਗ੍ਯਾ- ਘੁਮਾਉ. ਗਰਦਿਸ਼। ੨. ਅਦਲਾ ਬਦਲੀ. ਤਬਾਦਲਾ। ੩. ਇੱਕ ਅਰਥਾਲੰਕਾਰ. ਥੋੜੀ ਵਸਤੂ ਦੇਕੇ ਉਸ ਦੇ ਬਦਲੇ ਬਹੁਤ ਲੈਣਾ ਜਿਸ ਉਕਤਿ ਵਿੱਚ ਵਰਣਨ ਕਰੀਏ, ਇਹ "ਪਰਿਵ੍ਰਿੱਤਿ" ਅਲੰਕਾਰ ਹੈ. ਇਸ ਦਾ ਨਾਮ "ਵਿਨਿਮਯ" ਭੀ ਹੈ.#ਦੀਬੇ ਤਨਕਹਿਂ ਕੇ ਜਹਾਂ, ਮਿਲੈ ਬਿੱਤ ਬਹੁ ਆਜ,#ਪਰਿਵ੍ਰਿਤ ਭੂਸਣ ਤਾਹਿ ਕਹਿਂ ਜੇ ਪ੍ਰਬੀਨ ਕਵਿਰਾਜ.#(ਰਾਮਚੰਦ੍ਰਭੂਸ਼ਣ)#ਉਦਾਹਰਣ-#ਚਰਨਸਰਨ ਗੁਰੁ ਏਕ ਪੈਂਡਾ ਜਾਇ ਚਲ,#ਸਤਿਗੁਰੁ ਕੋਟਿ ਪੈਂਡਾ ਆਗੋਹੋਇ ਲੇਤ ਹੈਂ,#ਏਕ ਬਾਰ ਸਤਿਗੁਰੁ ਮੰਤ੍ਰ ਸਿਮਰਨ ਮਾਤ੍ਰ,#ਸਿਮਰਨ ਤਾਂਹਿ ਬਾਰੰਬਾਰ ਗੁਰੁ ਹੇਤ ਹੈਂ,#ਭਾਵਨੀ ਭਗਤਿ ਭਾਇ ਕੌਡੀ ਅਗ੍ਰਭਾਗ ਰਾਖੈ,#ਤਾਹਿਂ ਗੁਰੁ ਸਰਬ ਨਿਧਾਨ ਦਾਨ ਦੇਤ ਹੈਂ,#ਸਤਿਗੁਰੁ ਦਯਾਨਿਧਿ ਮਹਿਮਾ ਅਗਾਧਬੋਧ#ਨਮੋ ਨਮੋ ਨਮੋ ਨਮੋ ਨਤਿ ਨੇਤਿ ਨੇਤਿ ਹੈਂ. (ਭਾਗੁ ਕ)#ਬੰਦਨਾ ਕੋ ਲੇਤਹੀ ਅਬੰਦਤਾ ਕੋ ਦੇਤ ਤਿਹ,#ਪ੍ਰੀਤਿ ਲੇਤ ਦੇਤ ਹੈਂ ਪ੍ਰਤੀਤ ਸੁਖਸੇਤ ਹੈਂ,#ਭਾਉ ਉਰ ਲੇਤਹੀ ਪ੍ਰਭਾਉ ਬਡੋ ਦੇਤ ਆਪ#ਨਿਰਗੁਣ ਪਦ ਦੇਤ ਗਨ ਦੋਖ ਲੇਤ ਹੈਂ,#ਥੋਰੀਜੈਸੀ ਭੇਟ ਲੇਤ ਜਮ ਕੀ ਅਭੇਟ ਦੇਤ#ਸਤਿਗੁਰੁ ਨਾਨਕ ਜੀ ਕਰੁਣਾਨਿਕੇਤ ਹੈਂ,#ਹੰਤਾ ਲੇਤ ਦਾਸਨ ਕੀ ਬ੍ਰਹਮਗ੍ਯਾਨ ਦੇਤ ਤਿਂਹ#ਮਨ ਲੇਤ ਚਰਨ ਮੈ ਮੁਕਤਿ ਕੋ ਦੇਤ ਹੈਂ. (ਨਾਪ੍ਰ)#(ਅ) ਬਹੁਤ ਦੇਕੇ ਥੋੜਾ ਹਾਸਿਲ ਕਰਨਾ ਪਰਿਵ੍ਰਿੱਤਿ ਦਾ ਦੂਜਾ ਰੂਪ ਹੈ.#ਉਦਾਹਰਣ-#ਤੀਰਥੁ ਤਪੁ ਦਇਆ ਦਤੁ ਦਾਨੁ,#ਜੇ ਕੋ ਪਾਵੈ ਤਿਲ ਕਾ ਮਾਨੁ. (ਜਪੁ)#ਅਗਨਿ ਤਾਪਨਾ ਜਲ ਮਹਿ ਰਹਿਨੋ,#ਵ੍ਰਤ ਕਰਨੋ ਸੀਤੋਸਨ ਸਹਿਨੋ,#ਉਰਧ ਵਾਹੁ ਅਧੋ ਸਿਰ ਕਰਨਾ,#ਖਰੇ ਹੋਨ ਚਿਰ ਲੌ ਇਕਚਰਨਾ,#ਕਰਮ ਤਾਮਸੀ ਕਰਨ ਦੁਖਾਰੇ, ×××#ਇਨਿ ਮਿਹਨਤ ਬਡ, ਲਘੁ ਫਲ ਪਾਈ. (ਨਾਪ੍ਰ)
ਸਰੋਤ: ਮਹਾਨਕੋਸ਼