ਪਰਿਭਾਸ਼ਾ
ਸੰਗ੍ਯਾ- ਗਿਣਤੀ. ਸ਼ੁਮਾਰ। ੨. ਇੱਕ ਅਰਥਾਲੰਕਾਰ. ਕਿਸੇ ਵਸਤੁ ਦਾ ਇੱਕ ਥਾਂ ਨਿਸੇਧ ਕਰਕੇ ਉਸ ਨੂੰ ਦੂਜੇ ਥਾਂ ਠਹਿਰਾਉਣਾ, "ਪਰਿਸੰਖ੍ਯਾ" ਅਲੰਕਾਰ ਹੈ.#ਇਕ ਬਲ ਵਰਜ ਦੁਤਿਯ ਬਲ ਮਾਹੀਂ,#ਕਛੁ ਠਹਿਰਾਯ ਪ੍ਰਸੰਖ੍ਯਾ ਗਾਈ. (ਗਰਬਗੰਜਨੀ)#ਉਦਾਹਰਣ-#ਘੋਰੇ ਹਾਥੀ ਚਿਤ੍ਰਨ ਕੇ ਰਹੇ ਚਿਤ੍ਰਸਾਰੀ ਮਾਝ#ਰਾਮ ਕੇ ਜਨਮ ਰਹਯੋ ਦਾਮ ਦਫਤਰ ਮੇ.#(ਰਘੁਨਾਥ ਕਵਿ)#ਸੂਰਤਾਈ ਆਂਧਰੇ ਮੇ ਦ੍ਰਿੜ੍ਹਤਾਈ ਪਾਹਨ ਮੇ,#ਨਾਸਿਕਾ ਚਨਾਨ ਮਧ੍ਯ ਨੌਨ ਰਹਯੋ ਹਾਟ ਮੇਂ,#ਧਰ੍ਮ ਰਹ੍ਯੋ ਪੋਥਿਨ ਵਡਾਈ ਰਹੀ ਵ੍ਰਿਕ੍ਸ਼੍ਨ ਮੇ,#ਬੰਧ ਪ੍ਰਪਾ ਪਾਤਨ ਮੇ ਪਾਨੀ ਰਹਯੋ ਘਾਟ ਮੇ,#ਯਹ ਕਲਿਕਾਲ ਨੇ ਬਿਹਾਲ ਕਿਯੋ ਸਭ ਜਗ#"ਨਾਯਕ" ਸੁ ਕਵਿ ਕੈਸੀ ਬਨੀ ਹੈ ਕੁਠਾਟ ਮੇ,#ਰਜ ਰਹੀ ਪੰਥਨ ਰਜਾਈ ਰਹੀ ਸ਼ੀਤਕਾਲ#ਰਾਜਾ ਭਯੋ ਨਾਈ ਅਰੁ ਰਾਈ ਗਈ ਭਾਟ ਮੇ.#(ਨਾਯਕ ਕਵਿ)#(ਅ) ਇੱਕ ਵਸਤੂ ਦਾ ਅਨੇਕ ਥਾਂ ਨਿਸੇਧ ਕਰਕੇ ਇੱਕ ਥਾਂ ਠਹਿਰਾਉਣਾ, "ਪਰਿਸੰਖਯਾ" ਦਾ ਦੂਜਾ ਰੂਪ ਹੈ.#ਉਦਾਹਰਣ-#ਸੁਖੁ ਨਾਹੀ ਬਹੁਤੈ ਧਨਿ ਖਾਟੇ,#ਸੁਖੁ ਨਾਹੀ ਪੇਖੇ ਨਿਰਤਿ ਨਾਟੇ,#ਸੁਖ ਨਾਹੀ ਬਹੁ ਦੇਸ਼ ਕਮਾਏ,#ਸਰਬ ਸੁਖਾ ਹਰਿਹਰਿ ਗੁਣਗਾਏ.#(ਭੈਰ ਮਃ ੫)#ਨਹ ਸੀਤਲੰ ਚੰਦ੍ਰਦੇਵਹ, ਨਹ ਸੀਤਲੰ ਬਾਵਨਚੰਦਨਹ,#ਨਹ ਸੀਤਲੰ ਸੀਤ ਰੁਤੇਣ, ਨਾਨਕ ਸੀਤਲੰ ਸਾਧ ਸ੍ਵਜਨਹ.#(ਸਹਸ ਮਃ ੫)#ਹੋਤ ਸੁਖ ਜਨ ਮੇ ਨ ਬਨ ਮੇ ਨ ਧਨ ਮੇ ਨ#ਜਪ ਮੇ ਨ ਤਪ ਮੇ ਨ ਤੀਰਥ ਮ ਨ੍ਹਾਇਯੇ,#ਭੋਗ ਮੇ ਨ ਜੋਗ ਮੇ ਸੰਜੋਗ ਮੇ ਵਿਜੋਗ ਮੇ ਨ#ਦੇਸ਼ ਔ ਵਿਦੇਸ਼ ਦਸ਼ੋਦਿਸ਼ਾ ਜੌ ਭ੍ਰਮਾਇਯੇ,#ਗ੍ਯਾਨ ਮੇ ਨ ਧ੍ਯਾਨ ਮੇ ਨ ਸ੍ਯਾਨ ਸਨਮਾਨ ਮੇ ਨ#ਮਾਨ ਅਪਮਾਨ ਮੇ ਨ ਪ੍ਰਭੁਤਾ ਬਢਾਇਯੇ,#ਸਾਧਨ ਸਮਾਧਿ ਵ੍ਯਾਧਿ ਜਾਨਿਯੇ ਟਹਲ ਸਿੰਘ#ਸੁਖ ਹੈ ਵਿਚਾਰ ਮੇਂ ਵਿਚਾਰੇ ਸੁਖ ਪਾਇਯੇ.#(ਅਲੰਕਾਰਸਾਗਰਸੁਧਾ)
ਸਰੋਤ: ਮਹਾਨਕੋਸ਼