ਪਰਿਭਾਸ਼ਾ
ਸੰ. ਸੰਗ੍ਯਾ- ਦੋਸ ਦੂਰ ਕਰਨ ਦੀ ਕ੍ਰਿਯਾ। ੨. ਤ੍ਯਾਗ। ੩. ਪਿੰਡ ਦੀ ਸ਼ਾਮਲਾਤ ਜ਼ਮੀਨ. ਗ੍ਰਾਮ ਦੇ ਪਾਸ ਦੀ ਉਹ ਭੂਮਿ, ਜਿਸ ਦੇ ਵਰਤਣ ਦਾ ਸਭ ਨੂੰ ਹੱਕ਼ ਹੈ। ੪. ਜੰਗ ਦੀ ਜਿੱਤ ਵਿੱਚ ਆਇਆ ਧਨ। ੫. ਖੰਡਨ. ਤਰਦੀਦ। ੬. ਅਵਗਯਾ. ਨਿਰਾਦਰ। ੭. ਰਾਜਪੂਤਾਂ ਦੀ ਇੱਕ ਜਾਤਿ, ਜਿਸ ਦਾ ਜ਼ਿਕਰ ਕਰਨਲ ਟਾਡ ਨੇ ਰਾਜਸ੍ਥਾਨ ਵਿੱਚ ਕੀਤਾ ਹੈ.
ਸਰੋਤ: ਮਹਾਨਕੋਸ਼