ਪਰੁਖਾ
parukhaa/parukhā

ਪਰਿਭਾਸ਼ਾ

ਦੇਖੋ, ਪਰੁਖ। ੨. ਸੰਗ੍ਯਾ- ਪਰੁਸਤਾ. ਕਠੋਰਤਾ. ਨਿਰਦਯਤਾ. ਬੇਰਹਮੀ. "ਈਰਖਾ ਪਰੁਖਾ ਛਰ ਆਮਰਖਾ." (ਨਾਪ੍ਰ) ਈਰਖਾ, ਨਿਰਦਯਤਾ, ਛਲ, ਕ੍ਰੋਧ। ੩. ਸੰ. ਪਰੁਸਾ. ਕਾਵ੍ਯਰਚਨਾ ਦੀ ਉਹ ਰੀਤਿ, ਜਿਸ ਵਿੱਚ ਟ ਠ ਡ ਢ ਣ ੜ ਅਤੇ ਦ੍ਵਿਤ੍ਵ ਅੱਖਰ ਬਹੁਤ ਹੋਣ. ਇਸ ਵਿੱਚ ਵੀਰ, ਰੌਦ੍ਰ ਅਤੇ ਭਯਾਨਕ ਰਸਾਂ ਦੀ ਰਚਨਾ ਉੱਤਮ ਹੁੰਦੀ ਹੈ, ਯਥਾ- "ਅਹਿਪ ਹਿਯ ਧੜਕ ਪਿਠ ਕਮਠ ਲੁਠ ਕੜਕ ਉਠ ਖੜਕ ਸੁਨ ਭੜਕ ਹਰ ਬ੍ਰਿਖਭ ਬੰਕਾ." (ਸਿੱਖੀਪ੍ਰਭਾਕਰ) "ਡਹ ਡਹਤ ਡਵਰ ਡਮੰਕਿਯੰ." (ਚੰਡੀ ੨) ੪. ਰਾਵੀ ਨਦੀ.
ਸਰੋਤ: ਮਹਾਨਕੋਸ਼