ਪਰਿਭਾਸ਼ਾ
(ਅਧਿਕ ਉਕ੍ਤਿ) ਅਕਾਰਣ ਨੂੰ ਕਾਰਣ ਕਥਨ ਕਰਨਾ "ਪ੍ਰੌਢੋਕ੍ਤਿ" ਅਲੰਕਾਰ ਹੈ.#ਜਹਿ ਉਤਕਰ੍ਸ ਅਹੇਤੁ ਕੋ ਵਰਣਤ ਹੈਂ ਕਰ ਹੇਤੁ,#ਪ੍ਰੌਢੋਕ੍ਤੀ ਤਾਂ ਸੋ ਕਹਿਤ ਭੂਸਣ ਕਵਿਕੁਲਕੇਤੁ.#(ਸ਼ਿਵਰਾਜ ਭੂਸਣ)#ਉਦਾਹਰਣ-#ਝੂਠੇ ਕੋ ਨਾਹੀ ਪਤਿ ਨਾਉਂ,#ਕਬਹੂ ਨ ਸੂਚਾ ਕਾਲਾ ਕਾਉ.#(ਬਿਲਾ ਥਿਤੀ ਮਃ ੧)#ਕਾਲਾ ਕਾਉਂ ਹੀ ਅਪਵਿਤ੍ਰਤਾ ਦਾ ਕਾਰਣ ਨਹੀਂ.#ਪੋਖਰ ਨੀਰ ਵਿਰੋਲੀਐ ਮਾਖਨ ਨਹੀ ਰੀਸੈ.#(ਗਾਉ ਅਃ ਮਃ ੧)#ਜੇ ਖੂਹ ਦਾ ਪਾਣੀ ਰਿੜਕੀਏ ਤਦ ਭੀ ਮੱਖਣ ਨਹੀਂ ਨਿਕਲੇਗਾ.#ਸਾਧੁਨ ਕੇ ਉੱਜਲ ਰਿਦਯ ਜ੍ਯੋਂ ਹਿਮ ਹਿਮਵਤ ਸ੍ਵੇਤ.#ਹਿਮਾਲੇ ਦੀ ਬਰਫ ਹੀ ਚਿੱਟੀ ਨਹੀਂ, ਕਿੰਤੂ ਹੋਰ ਬਰਫ ਭੀ ਚਿੱਟੀ ਹੁੰਦੀ ਹੈ.#ਕਾਰੇ ਪਾਹਨ ਸਾਰਖੇ ਦੁਰਜਨ ਚਿੱਤ ਕਠੋਰ.#(ਅਲੰਕਾਰ ਸਾਗਰਸੁਧਾ)#ਭੂਰਾ ਪੱਥਰ ਭੀ ਨਰਮ ਨਹੀੰ ਹੁੰਦਾ, ਇਸ ਵਾਸਤੇ ਕਾਲਾ ਪੱਥਰ ਕਠੋਰਤਾ ਲਈ ਅਕਾਰਣ ਹੈ.
ਸਰੋਤ: ਮਹਾਨਕੋਸ਼