ਪਰਿਭਾਸ਼ਾ
ਸੰਗ੍ਯਾ- ਪਲਪੰਕ (ਰਕਤ ਬਿੰਦੁ ਦੇ ਗਾਰੇ) ਤੋਂ ਪੈਦਾ ਹੋਇਆ ਸ਼ਰੀਰ. ਦੇਹ. "ਪਲਪੰਕਜ ਮਹਿ ਕੋਟਿ ਉਧਾਰੇ." (ਧਨਾ ਅਃ ਮਃ ੧) "ਪਲ ਪੰਕਜ ਮਹਿ ਨਾਮ ਛਡਾਏ." (ਮਲਾ ਅਃ ਮਃ ੧) ਇਸ ਦੇਹ ਦੇ ਤ੍ਯਾਗ ਪਿੱਛੋਂ ਹੀ ਗਤਿ ਨਹੀਂ ਕਰਦਾ, ਕਿੰਤੂ ਸ਼ਰੀਰ ਹੁੰਦੇ ਹੀ ਮੁਕਤਿ ਦਿੰਦਾ ਹੈ. ਭਾਵ- ਜੀਵਨਮੁਕ੍ਤਦਸ਼ਾ ਨਾਮ ਤੋਂ ਪ੍ਰਾਪਤ ਹੁੰਦੀ ਹੈ। ੨. ਗ੍ਯਾਨੀ ਪਕੰਜ ਦਾ ਅਰਥ ਅੱਖ ਕਰਦੇ ਹਨ, ਕਿਉਂਕਿ ਨੇਤ੍ਰ ਨੂੰ ਕਮਲ ਦੀ ਉਪਮਾ ਦਿੱਤੀ ਜਾਂਦੀ ਹੈ. ਪਲਪੰਕਜ ਦਾ ਅਰਥ ਹੋਇਆ ਅੱਖ ਦਾ ਫੋਰਾ. ਨਿਮੇਸ. ਨਾਮ ਨਿਮੱਖ ਵਿੱਚ ਮੁਕ੍ਤਿ ਦਿੰਦਾ ਹੈ.
ਸਰੋਤ: ਮਹਾਨਕੋਸ਼