ਪਲਵੈ
palavai/palavai

ਪਰਿਭਾਸ਼ਾ

ਪੱਲਵਿਤ ਹੋਵੈ. ਪੱਤਿਆਂ ਸਹਿਤ ਹੋਵੇ. ਲਹ- ਲਹਾਵੇ. ਹਰੀ ਭਰੀ ਹੋਵੇ. "ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ." (ਸ. ਫਰੀਦ) ਜਲ ਨਾਲ ਸੜੀ ਖੇਤੀ ਨੂੰ ਭਾਵੇਂ ਪਾਣੀ ਵਿੱਚ ਡੋਬੋ, ਪਰ ਹਰੀ ਭਰੀ ਨਹੀਂ ਹੁੰਦੀ. ਭਾਵ- ਸਤਸੰਗ ਵਿੱਚ ਰਹਿਕੇ ਜਿਨ੍ਹਾਂ ਦੇ ਮਨ ਵਿਕਾਰਾਂ ਨਾਲ ਦਗਧ ਹੋ ਗਏ ਹਨ. ਉਹ ਕਦੇ ਪ੍ਰਫੁੱਲਿਤ ਨਹੀਂ ਹੋ ਸਕਦੇ.
ਸਰੋਤ: ਮਹਾਨਕੋਸ਼