ਪਰਿਭਾਸ਼ਾ
ਸੰ. ਪਲਾਸ਼. ਵਿ- ਪਲ (ਮਾਂਸ) ਅਸ਼ਨ (ਖਾਣ) ਵਾਲਾ. ਮਾਂਸਾਹਾਰੀ। ੨. ਨਿਰਦਯ. ਬੇਰਹਮ। ੩. ਹਰਾ. ਸਬਜ਼। ੪. ਸੰਗ੍ਯਾ- ਢੱਕ. ਕੇਸੂ ਦਾ ਬਿਰਛ. ਪਲਾਹ. Butia Fonzosa ਪਦਮਪੁਰਾਣ ਦੇ ਉੱਤਰ ਖੰਡ ਦੇ ਅਃ ੧੬੦ ਵਿੱਚ ਲਿਖਿਆ ਹੈ ਕਿ ਪਾਰਵਤੀ ਦੇ ਸ਼੍ਰਾਪ ਨਾਲ ਬ੍ਰਹਮਾ ਪਲਾਸ (ਢੱਕ) ਹੋਗਿਆ. ਇਸ ਲਈ ਪਲਾਸ ਬ੍ਰਹਮਾ ਰੂਪ ਹੈ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮਾਸ ਤੋਂ ਪਲਾਸ ਦੀ ਉਤਪੱਤਿ ਹੋਈ ਹੈ. ਪਲਾਸ ਦੇ ਫੁੱਲ (ਕੇਸੂ) ਰੰਗਣ ਦੇ ਕੰਮ ਆਉਂਦੇ ਹਨ. ਅਤੇ ਕਈ ਦਵਾਈਆਂ ਵਿੱਚ ਵਰਤੀਦੇ ਹਨ, ਢੱਕ ਦਾ ਗੂੰਦ ਅਨੇਕ ਰੋਗਾਂ ਦੇ ਦੂਰ ਕਰਨ ਲਈ ਵਰਤੀਦਾ ਹੈ। ੫. ਪੱਤਾ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਢੱਕ ਦਾ ਪੱਤਾ।#੬. ਫੁਲਾਂ ਦੀ ਪਾਂਖੁੜੀ. "ਬੰਦ ਤੇ ਪਲਾਸਾਖ੍ਯ." (ਸਲੋਹ) ਕਮਲਦਲ ਜੇਹੀ ਜਿਸ ਦੀ ਅੱਖਾਂ ਹਨ। ੭. ਰਾਕ੍ਸ਼੍ਸ, ਜੋ ਮਾਂਸ ਖਾਂਦਾ ਹੈ। ੯. ਸ਼ੇਰ ਆਦਿ ਮਾਂਸ ਖਾਣ ਵਾਲਾ ਜੀਵ.
ਸਰੋਤ: ਮਹਾਨਕੋਸ਼
PALÁS
ਅੰਗਰੇਜ਼ੀ ਵਿੱਚ ਅਰਥ2
s. m, kind of tree (Butea frondosa, Nat. Ord. Leguminosæ):—palás goṇd, s. f. The dried juice of the tree:—palás páprí, s. m. The seeds of this tree. See Chhichhrá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ