ਪਰਿਭਾਸ਼ਾ
ਫ਼ਾ. [پلیتہ] ਪਲੀਤਹ. ਅ. [فتیلہ] ਫ਼ਤੀਲਹ. ਵੱਟੀ ਹੋਈ ਬੱਤੀ. ਦੀਵਾ ਮਚਾਉਣ ਦੀ ਬੱਤੀ। ੨. ਤੋਪ ਨੂੰ ਅੱਗ ਦੇਣ ਦਾ ਤੋੜਾ. "ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਭਾਵ- ਸ਼ਬਦ ਸਪਰਸ਼ ਆਦਿ ਵਿਸੇ, ਜੋ ਮਨ ਨੂੰ ਭੜਕਾਉਂਦੇ ਅਤੇ ਤ੍ਰਿਸਨਾ ਅਗਨਿ ਨੂੰ ਮਚਾਉਂਦੇ ਹਨ. "ਪਾਂਚ ਪਲੀਤਹ ਕਉ ਪਰਬੋਧੈ." (ਗੌਡ ਕਬੀਰ) ੪. ਤੋਪ ਅਤੇ ਬੰਦੂਕ ਦਾ ਉਹ ਛੇਕ, ਜਿਸ ਵਿੱਚਦੀਂ ਬਾਰੂਦ ਨੂੰ ਅੱਗ ਪਹੁੰਚਦੀ ਹੈ। ੫. ਤਾਂਤ੍ਰਿਕ ਲੋਕਾਂ ਦੇ ਮਤ ਅਨੁਸਾਰ ਇੱਕ ਵਸਤ੍ਰ ਦਾ ਡੋਰਾ, ਜਿਸ ਨੂੰ ਤੀਖਣ ਪਦਾਰਥ ਲਾਕੇ ਭੂਤ ਗ੍ਰਸੇ ਪ੍ਰਾਣੀ ਦੇ ਨੱਕ ਨੂੰ ਧੂੰਆਂ ਦਿੱਤਾ ਜਾਂਦਾ ਹੈ."ਝਾਰਤ ਮੰਤ੍ਰਨ ਸੰਗ ××× ਬਹੁਰੋ ਲੇਇ ਪਲੀਤਾ." (ਨਾਪ੍ਰ)
ਸਰੋਤ: ਮਹਾਨਕੋਸ਼
ਸ਼ਾਹਮੁਖੀ : پلِیتا
ਅੰਗਰੇਜ਼ੀ ਵਿੱਚ ਅਰਥ
igniting charge, torch, wick or fuse; detonator; tinder, touchwood, amadou
ਸਰੋਤ: ਪੰਜਾਬੀ ਸ਼ਬਦਕੋਸ਼
PALÍTÁ
ਅੰਗਰੇਜ਼ੀ ਵਿੱਚ ਅਰਥ2
s. m. (M.), ) A piece of paper on which a Murshid writes some words or marks, and which he gives to a person attacked by demons to drive them away. The possessed person sits with a sheet round him, and the palítá is lighted, bran and wild rue (Peganum harmala) are added, and allowed to smoulder under him.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ