ਪਵਨਧਾਰ
pavanathhaara/pavanadhhāra

ਪਰਿਭਾਸ਼ਾ

ਵਿ- ਪ੍ਰਾਣਆਧਾਰ. ਪ੍ਰਾਣਾਂ ਦੇ ਆਸਰਾ ਰੂਪ। ੨. ਪ੍ਰਾਣਾਂ ਨੂੰ ਰੋਕਣ ਵਾਲਾ. ਪ੍ਰਾਣਾਯਾਮ ਕਰਨ ਵਾਲਾ। ੩. ਸੰਗ੍ਯਾ- ਪ੍ਰਾਣਾਂ ਦੇ ਧਾਰਨ (ਰੋਕਣ) ਦੀ ਕ੍ਰਿਯਾ. ਪ੍ਰਾਣਾਯਾਮ। ੪. ਪੌਣ ਦੇ ਆਧਾਰ ਰਹਿਣ ਦਾ ਵ੍ਰਤ. ਪਵਨਾਹਾਰ. "ਕਾਹੂੰ ਪਵਨਧਾਰ ਜਾਤ ਬਿਹਾਏ." (ਰਾਮ ਅਃ ਮਃ ੫)
ਸਰੋਤ: ਮਹਾਨਕੋਸ਼