ਪਵਨਨਿਵਾਸ
pavananivaasa/pavananivāsa

ਪਰਿਭਾਸ਼ਾ

ਸੰਗ੍ਯਾ- ਆਕਾਸ਼। ੨. ਦਸ਼ਮਦ੍ਵਾਰ। ੩. ਪੌਣ ਦੇ ਠਹਿਰਨ ਦਾ ਭਾਵ। ੪. ਉਦਰ ਵਿੱਚ ਪਵਨ ਦਾ ਪ੍ਰਵੇਸ਼. "ਤਿਸੀ ਖਿਨੇ ਮਾਤਾ ਉਦਰ ਕੀਨੋ ਪਵਨ ਨਿਵਾਸ." (ਗੁਵਿ ੬) ਪੁਰਾਣਾਂ ਅਨੁਸਾਰ ਇਹ ਖ਼ਿਆਲ ਹੈ ਕਿ ਅਵਤਾਰ ਗਰਭ ਵਿੱਚ ਨਹੀਂ ਆਉਂਦਾ, ਕਿੰਤੂ ਮਾਤਾ ਦੇ ਉਦਰ ਵਿੱਚ ਪੌਣ ਦੇਵਤਾ ਪ੍ਰਵੇਸ਼ ਕਰਦਾ ਹੈ, ਜੋ ਗਰਭ ਦੇ ਸਮੇਂ ਤੀਕ ਪੇਟ ਵਿੱਚ ਰਹਿਕੇ ਐਸੀ ਸੂਰਤ ਕਰ ਦਿੰਦਾ ਹੈ ਕਿ ਜਿਸ ਤੋਂ ਲੋਕ ਜਾਣਨ ਕਿ ਮਾਤਾ ਨੂੰ ਗਰਭ ਹੈ. ਦਸਵੇਂ ਮਹੀਨੇ ਪਵਨ ਖ਼ਾਰਿਜ ਹੋ ਜਾਂਦੀ ਹੈ ਅਰ ਦੇਵਤਾ ਬਾਲਕ ਦੀ ਸ਼ਕਲ ਧਾਰਕੇ ਪ੍ਰਗਟ ਹੋ ਜਾਂਦਾ ਹੈ. "ਤਾਂ ਪੌਣ ਕੋ ਆਗ੍ਯਾ ਹੋਈ ਕਿ ਤੂੰ ਜਾਇਕੇ ਮਾਤਾ ਕੇ ਉਦਰ ਮੇਂ ਸੋਝੀ ਕਰ, ਜੋ ਉਸ ਕੋ ਪੁਤ੍ਰਭਾਉ ਮਲੂਮ ਹੋਵੇ." (ਜਸਭਾਮ) ਇਸ ਵਿਸਯ ਦੇਖੋ, ਬ੍ਰਹਮਾਂਡਪੁਰਾਣ ਅਃ ੧੮੨.
ਸਰੋਤ: ਮਹਾਨਕੋਸ਼