ਪਵਾੜਾ
pavaarhaa/pavārhā

ਪਰਿਭਾਸ਼ਾ

ਸੰਗ੍ਯਾ- ਸੰ. परिवृढ- ਪਰਿਵ੍ਰਿਢ. ਰਾਜਾ, ਜੋ ਸੈਨਾ ਅਤੇ ਪ੍ਰਜਾ ਨਾਲ ਘੇਰਿਆ ਰਹਿਂਦਾ ਹੈ. "ਰਣ ਮਹਿ ਜਿਤੇ ਪਵਾੜੇ." (ਆਸਾ ਮਃ ੫) ੨. ਪ੍ਰਮਰ (ਮੌਤ) ਦਾ ਅਖਾੜਾ. ਜੰਗ. ਯੁੱਧ। ੩. ਯੁੱਧਕਥਾ. "ਜੋ ਇਹ ਸੁਨੈ ਪਵਾੜਾ, ਤਿਸ ਜਨਮ ਨ ਬਾਰੰਬਾਰਾ." (ਸਲੋਹ) ੪. ਪੁਆੜਾ. ਝਗੜਾ. ਕਜੀਆ.
ਸਰੋਤ: ਮਹਾਨਕੋਸ਼