ਪਰਿਭਾਸ਼ਾ
ਜਿਲਾ ਸਿਆਲਕੋਟ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਸਿਆਲਕੋਟ ਤੋਂ ੧੮. ਮੀਲ ਦੱਖਣ ਹੈ. ਇਸ ਤੋਂ ਪੂਰਵ ਵੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਾਉਣ ਦਾ ਅਸਥਾਨ ਹੈ. ਜਿਸ ਨੂੰ ਹੁਣ "ਦਿਉਕਾ" ਆਖਦੇ ਹਨ. ਗੁਰੂ ਜੀ ਸਿਆਲਕੋਟ ਵੱਲੋਂ ਇੱਥੇ ਪਧਾਰੇ ਹਨ. ਉਸ ਵੇਲੇ ਇੱਥੇ ਡੇਕ ਨਾਮੀ ਨਦੀ ਵਗਦੀ ਸੀ, ਜੋ ਹੁਣ ਵਿੱਥ ਤੇ ਹੋ ਗਈ ਹੈ.#ਸਾਧਾਰਣ ਜਿਹਾ ਮੰਜੀਸਾਹਿਬ ਹੈ, ਜਿਸ ਦੀ ਝਾੜੂ ਆਦਿਕ ਦੀ ਸੇਵਾ ਭਾਈ ਮੋਹਨ ਸਿੰਘ ਜੀ ਕਰਦੇ ਹਨ. ਇਹ ਜ਼ਮੀਨ ਡਿਸਟ੍ਰਿਕਟ ਬੋਰਡ ਦੇ ਕਬਜੇ ਵਿੱਚ ਹੈ.#ਰੇਲਵੇ ਸਟੇਸ਼ਨ ਪਸਰੂਰ ਤੋਂ ਇਹ ਅਸਥਾਨ ਦੱਖਣ ਪੱਛਮ ਦੋ ਤਿੰਨ ਫਰਲਾਂਗ ਹੈ.
ਸਰੋਤ: ਮਹਾਨਕੋਸ਼