ਪਰਿਭਾਸ਼ਾ
ਸੰਗ੍ਯਾ- ਪਹਾੜਾ. ਅੰਗ ਦੇ ਗੁਣਾ ਕਰਨ ਦੀ ਸੂਚੀ ਅਥਵਾ ਨਕਸ਼ਾ. ਗਣਿਤ ਦਾ ਕੋਠਾ. Table of multiplication। ੨. ਸੰ. ਪ੍ਰਸ੍ਤਾਰ. ਫੈਲਾਉ. ਵਿਸਤਾਰ। ੩. ਪ੍ਰਭਾਵ. ਸਾਮਰਥ੍ਯ. "ਨਾਨਕ ਪ੍ਰਗਟ ਪਹਾਰੇ." (ਸੋਰ ਮਃ ੫) "ਪ੍ਰਗਟ ਪਹਾਰਾ ਜਾਪਦਾ." (ਵਾਰ ਗਉ ੧. ਮਃ ੪) ੪. ਪ੍ਰਚਾਰ. ਚਲਨ। ੫. ਪ੍ਰਹਾਰ ਕਰਨ ਦਾ ਥਾਂ. ਲੁਹਾਰ ਸੁਨਿਆਰ ਆਦਿ ਦਾ ਕਾਰਖ਼ਾਨਾ, ਜਿਸ ਵਿੱਚ ਧਾਤੁ ਨੂੰ ਤਪਾਕੇ ਘਨ (ਹਥੌੜੇ) ਦੇ ਪ੍ਰਹਾਰ ਨਾਲ ਘੜੀਦਾ ਹੈ. ਦੇਖੋ, ਪਾਹਾਰਾ.
ਸਰੋਤ: ਮਹਾਨਕੋਸ਼