ਪਰਿਭਾਸ਼ਾ
ਪੰਜ ਪ੍ਯਾਰਿਆਂ ਦੀ ਮੰਡਲੀ। ੨. ਪੰਜ ਪ੍ਯਾਰਿਆਂ ਦੀ ਕਮੇਟੀ.#ਸ੍ਰੀ ਗੁਰੂ ਗੋਬਿੰਦ ਸਿੰਘ ਭਾਰੀ ਤੇਗਧਾਰੀ ਬੀਰ#ਛਤ੍ਰੀਕੋਮ ਸਾਰੀ ਕੀਨ ਬਾਜੀ ਜਾਨਦੀਨੀ ਹੈ,#ਬਾਂਕਰੋ ਛਬੀਲੋ ਪ੍ਯਾਰੋ ਤੀਸਰੋ ਸਜਾਯੋ ਪੰਥ#ਰਾਹ ਦੋਊ ਰੱਦਕੈ ਮ੍ਰਯਾਦ ਨੂਤ ਚੀਨੀ ਹੈ,#ਚਿਰੀ ਤੋਂ ਚਿਰਾਏ ਬਾਜ ਕੀਰੀ ਤੇਂ ਭਗਾਏ ਫੀਲ#ਮੀਰੀ ਔ ਫਕੀਰੀ ਪੀਰੀ ਤੀਨੋ ਧਾਰਲੀਨੀ ਹੈ,#ਅਨਾਚਾਰੀ ਸ਼ਾਹਨ ਕੀ ਪਾਤਸ਼ਾਹੀ ਦੀਨੀ ਗਾਰ#ਚਾਰਯਾਰੀ ਹੂੰ ਤੇਂ ਬਢ ਪਾਂਚਯਾਰੀ ਕੀਨੀ ਹੈ.#(ਨਿਹਾਲ ਸਿੰਘ)
ਸਰੋਤ: ਮਹਾਨਕੋਸ਼