ਪਾਂਚ ਹਥਿਆਰ
paanch hathiaara/pānch hadhiāra

ਪਰਿਭਾਸ਼ਾ

ਦੇਖੋ, ਪੰਜ ਸਸਤ੍‌ ਅਤੇ ਪੰਜ ਹਥਿਆਰ. ਗੁਰੁਸੋਭਾ ਗ੍ਰੰਥ ਵਿੱਚ ਦਸ਼ਮੇਸ਼ ਦੇ ਹਜ਼ੂਰੀ ਕਵਿ ਸੈਨਾਪਤਿ ਲਿਖਦੇ ਹਨ-#ਮਾਰੇ ਸ਼ਮਸ਼ੇਰਨ ਕੇ ਲੋਥਨ ਪੈ ਲੋਬ ਡਾਰੀ#ਤੀਰਨ ਕੇ ਮਾਰੇ ਕਹੂੰ ਧੀਰਜ ਨ ਧਰਹੀਂ,#ਮਾਰੇ ਬੰਦੂਕਨ ਕੇ ਦੀਨੇ ਅਸਵਾਰ ਡਾਰ#ਨੇਜਨ ਕੇ ਮਾਰੇ ਨਰ ਧਰਨੀ ਪੈ ਪਰਹੀਂ,#ਮਾਰੇ ਜਮਧਾਰਨ ਕੇ ਜੀਵਨ ਕੇ ਨਾਹਿ ਮੂਲ#ਬਾਂਧੇ ਹਥਿਆਰ ਪਾਂਚ ਖਾਲਸਾ ਜੀ ਲਰਹੀਂ. ×××#ਅਰਥਾਤ- ਕ੍ਰਿਪਾਣ, ਤੀਰਕਮਾਨ, ਬੰਦੂਕ, ਨੇਜ਼ਾ ਅਤੇ ਕਟਾਰ.
ਸਰੋਤ: ਮਹਾਨਕੋਸ਼