ਪਾਇ
paai/pāi

ਪਰਿਭਾਸ਼ਾ

ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ.
ਸਰੋਤ: ਮਹਾਨਕੋਸ਼