ਪਰਿਭਾਸ਼ਾ
ਪਾ ਦਿੱਤਾ. ਡਾਲ ਦੀਆ. "ਧਰਿ ਪਾਇਤਾ ਉਦਰੈ ਮਾਹਿ." (ਸ੍ਰੀ ਮਃ ੫. ਪਹਰੇ) ੨. ਸੰਗ੍ਯਾ- ਪੈਰਾਂ ਹੇਠ ਵਿਛਾਉਣ ਦਾ ਵਸਤ੍ਰ, ਜੋ ਆਏ ਮਿਹਮਾਨ ਦੇ ਸਨਮਾਨ ਲਈ ਘਰ ਅੱਗੇ ਵਿਛਾਇਆ ਜਾਵੇ. ਪਾਦਤ੍ਰਾਣ ਕਰਤਾ ਵਸਤ੍ਰ. "ਦੂਰ ਲੌ ਪਾਇਤੇ ਡਾਰੇ." (ਸਲੋਹ) ੩. ਤੰਤ੍ਰਸ਼ਾਸਤ੍ਰ ਅਨੁਸਾਰ ਪ੍ਰਸਥਾਨ ਦੇ ਮੁਹੂਰਤ ਸਮੇਂ ਆਪਣੀ ਥਾਂ, ਪੂਜਨ ਕਰਕੇ ਤੋਰਿਆ ਹੋਇਆ ਵਸਤ੍ਰ ਸ਼ਸਤ੍ਰ ਆਦਿ ਸਾਮਾਨ. ਜੋ ਲੇਕ ਕਿਸੇ ਕਾਰਣ, ਵੇਲੇ ਸਿਰ ਰਵਾਨਾ ਨਹੀਂ ਹੋ ਸਕਦੇ, ਉਹ ਆਪਣੀ ਥਾਂ "ਪਾਇਤਾ" ਰਵਾਨਾ ਕਰਦੇ ਹਨ. "ਪੂਜ ਪਾਇਤਾ ਚੰਡ ਗਨੇਸਾ। ਰਿਪੁਦੇਸ਼ਨ ਪਰ ਚਢੇ ਨਰੇਸਾ." (ਨਾਪ੍ਰ) ਦੋਖੇ, ਪੈਤਰਾ ੨.
ਸਰੋਤ: ਮਹਾਨਕੋਸ਼