ਪਾਇਲ
paaila/pāila

ਪਰਿਭਾਸ਼ਾ

ਸੰਗ੍ਯਾ- ਪਾਯ (ਪੈਰ) ਦਾ ਭੂਸਣ. ਜੋ ਪੈਰ ਨੂੰ ਅਲੰ (ਸੋਭਾ ਸਹਿਤ) ਕਰੇ. ਪਾਜ਼ੇਬ। ੨. ਮੋਰ ਦਾ ਪ੍ਰਸੰਨ ਹੋਕੇ ਪੰਖ ਫੈਲਾਉਣਾ। ੩. ਫਲਾਂ ਨੂੰ ਪਕਾਉਣ ਲਈ ਪੱਤੇ ਫੂਸ ਆਦਿ ਵਿੱਚ ਦੱਬਣ ਦੀ ਕ੍ਰਿਯਾ. ਸੰ. ਪੱਲ। ੪. ਆਨੰਦਪੁਰ ਤੋਂ ਦੋ ਕੋਹ ਪੱਛਮ ਇੱਕ ਪਿੰਡ, ਜਿੱਥੇ ਕਰਤਾਰਪੁਰ ਦੇ ਜੰਗ ਤੋਂ ਆਉਂਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਵਿਰਾਜੇ ਸਨ. ਗੁਰੂ ਸਾਹਿਬ ਦੀ ਸਵਾਰੀ ਦਾ ਸੁਹੇਲਾ ਘੋੜਾ ਜ਼ਖ਼ਮਾਂ ਦੇ ਕਾਰਣ ਇੱਥੇ ਮੋਇਆ ਹੈ. ਛੀਵੇਂ ਸਤਿਗੁਰੁ ਦਾ ਲਵਾਇਆ ਖੂਹ ਇੱਥੇ ਵਿਦ੍ਯਮਾਨ ਹੈ। ੫. ਰਿਆਸਤ ਪਟਿਆਲੇ ਦੀ ਤਸੀਲ ਰਾਜਪੁਰੇ ਦਾ ਇੱਕ ਨਗਰ. ਸਨ ੧੭੬੬ ਵਿੱਚ ਰਾਜਾ ਅਮਰਸਿੰਘ ਨੇ ਇਸ ਨੂੰ ਕੋਟਲੇ ਦੇ ਪਠਾਣਾਂ ਤੋਂ ਜਿੱਤ ਕੇ ਆਪਣੇ ਰਾਜ ਨਾਲ ਮਿਲਾਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پائل

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਪੰਜੇਬ
ਸਰੋਤ: ਪੰਜਾਬੀ ਸ਼ਬਦਕੋਸ਼

PÁIL

ਅੰਗਰੇਜ਼ੀ ਵਿੱਚ ਅਰਥ2

s. f, small tent shaped like the roof of a house; a bed of mangoes spread in grass to be ripened; the spread tail of a peacock; walking around some object with great joy. In the Gurdaspur District a rich, loamy, irrigated soil; c. w. páuṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ