ਪਾਈਂ
paaeen/pāīn

ਪਰਿਭਾਸ਼ਾ

ਪ੍ਰਾਪਤ ਕੀਤੀ. ਹਾਸਿਲ ਕਰੀ. "ਪਾਈ ਨਵਨਿਧਿ ਹਰਿ ਕੈ ਨਾਇ." (ਓਅੰਕਾਰ) ੨. ਸੰਗ੍ਯਾ- ਅੰਨ ਮਿਣਨ ਦਾ ਪੈਮਾਨਾ, ਜੋ ੨੫ ਸੇਰ ਅਨਾਜ ਦਾ ਹੁੰਦਾ ਹੈ। ੩. ਪਨਘੜੀ ਦਾ ਪਿਆਲੀ. ਉਹ ਕਟੋਰੀ ਜਿਸ ਦੇ ਥੱਲੇ ਛੇਕ ਹੁੰਦਾ ਹੈ. ਇਹ ਭਰਕੇ ਡੁਬ ਜਾਂਦੀ ਹੈ. "ਮੁਹਲਤ ਪੁੰਨੀ ਪਾਈ ਭਰੀ." (ਵਡ ਅਲਾਹਣੀ ਮਃ ੧) ੪. ਪੈਸੇ ਦਾ ਤੀਜਾ ਹਿੱਸਾ। ੫. ਜੁਲਾਹੇ ਦੇ ਪੈਰਾਂ ਦੀ ਖੜਾਉਂ, ਜਿਸ ਨੂੰ ਪਹਿਨਕੇ ਖੱਡੀ ਵਿੱਚ ਬੈਠਦਾ ਹੈ. "ਪਾਈ ਜੋਰਿ ਬਾਤ ਇਕ ਕੀਨੀ." (ਆਸਾ ਕਬੀਰ) ਖੜਾਵਾਂ ਦੀ ਜੋੜੀ ਇਹ ਹੈ ਕਿ ਦ੍ਵੈਤ ਮਿਟਾਕੇ ਏਕਤਾ ਦੀ ਗੱਲ ਕੀਤੀ ਹੈ। ੬. ਕ੍ਰਿ. ਵਿ- ਪੈਰੀਂ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੭. ਦੇਖੋ, ਪਾਯੀ.
ਸਰੋਤ: ਮਹਾਨਕੋਸ਼