ਪਾਕਪਟਨ
paakapatana/pākapatana

ਪਰਿਭਾਸ਼ਾ

ਪਾਕਪੱਤਨ. ਪੰਜਾਬ ਦੇ ਜਿਲੇ ਮਾਂਟਗੁਮਰੀ (Montgomery) ਵਿੱਚ ਇੱਕ ਨਗਰ, ਜਿੱਥੇ ਮਹਾਤਮਾ ਫ਼ਰੀਦ ਜੀ ਰਹਿਂਦੇ ਸਨ. ਇਸ ਦਾ ਪੁਰਾਣਾ ਨਾਮ ਅਜੋਧਨ ਹੈ. ਸਤਿਗੁਰੂ ਨਾਨਕਦੇਵ ਜੀ ਇੱਥੇ ਪਧਾਰੇ ਹਨ. ਸ਼ਹਿਰ ਤੋਂ ਪੱਛਮ ਚਾਰ ਮੀਲ ਪੁਰ "ਨਾਨਕਸਰ" ਗੁਰਦ੍ਵਾਰਾ ਹੈ. ਰੇਲਵੇ ਸਟੇਸ਼ਨ ਖਾਸ ਪਾਕਪਟਨ ਹੈ. ਗੁਰਦ੍ਵਾਰੇ ਪਾਸ ਰਹਿਣ ਲਈ ਮਕਾਨ ਹਨ ਅਤੇ ਨਾਲ ਅੱਠ ਘੁਮਾਉਂ ਜ਼ਮੀਨ ਹੈ, ਪੁਜਾਰੀ ਸਿੰਘ ਹਨ. ਕੱਤਕ ਸੁਦੀ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ.#ਸ਼ਹਿਰ ਤੋਂ ਉੱਤਰ ਇੱਕ ਵੱਡਾ ਪ੍ਰਸਿੱਧ ਉਦਾਸੀ ਸਾਧੂਆਂ ਦਾ ਡੇਰਾ ਹੈ, ਜਿਸ ਨਾਲ ਹਜ਼ਾਰਾਂ ਘੁਮਾਉਂ ਜ਼ਮੀਨ ਹੈ. ਆਲੀਸ਼ਾਨ ਇ਼ਮਾਰਤਾਂ ਬਣੀਆਂ ਹੋਈਆਂ ਹਨ. ਲੰਗਰ ਦਾ ਪ੍ਰਬੰਧ ਉੱਤਮ ਹੈ. ਦੇਖੋ, ਫ਼ਰੀਦ.
ਸਰੋਤ: ਮਹਾਨਕੋਸ਼