ਪਾਖੰਡ
paakhanda/pākhanda

ਪਰਿਭਾਸ਼ਾ

ਸੰ. पाषण्ड- ਪਾਰ੍ਸਡ. ਸੰਗ੍ਯਾ- ਪਾ (ਰਖ੍ਯਾ ਕਰਨ ਵਾਲੇ ਦਾ) ਖੰਡਨ ਕਰਤਾ. ਦੁਰਾਚਾਰ ਤੋਂ ਬਚਾਉਣ ਵਾਲੇ ਪਾ (ਧਰਮ) ਨੂੰ ਜੋ ਖੰਡਨ ਕਰੇ. ਸਤ੍ਯਧਰਮ ਦਾ ਤ੍ਯਾਗੀ। ੨. ਝੂਠਾ ਆਡੰਬਰ ਰਚਣ ਵਾਲਾ। ੩. ਦਿਖਾਵਾ. ਦੰਭ. "ਪਾਖੰਡ ਕੀਨੇ ਜੋਗੁ ਨ ਪਾਈਐ." (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : پاکھنڈ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਖੰਡ
ਸਰੋਤ: ਪੰਜਾਬੀ ਸ਼ਬਦਕੋਸ਼

PÁKHAṆḌ

ਅੰਗਰੇਜ਼ੀ ਵਿੱਚ ਅਰਥ2

s. m, Deceit, hypocrisy, villainy, wickedness, disguise, pretence; assumed, pretended, purity, life-devotion; c. w. karná, phaláuṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ