ਪਾਜ
paaja/pāja

ਪਰਿਭਾਸ਼ਾ

ਸੰਗ੍ਯਾ- ਟਾਂਕਾ. ਗੱਠ। ੨. ਮੁਲੰਮਾ। ੩. ਭਾਵ- ਪਾਖੰਡ. ਦੰਭ। ੪. ਝੂਠ. "ਕਿਧੌਂ ਹਰਖ ਹਿਤ ਪਾਜ ਉਚਾਰੇ." (ਨਾਪ੍ਰ) ੫. ਪੋਲ. ਭੇਤ. "ਤਬ ਜਾਨਹੁਗੇ, ਜਬ ਉਘਰੈਗੋ ਪਾਜ." (ਗਉ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : پاج

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

hypocrisy, pretension, falsehood, outward show; false gilding or plating; meanness, baseness, pettiness; foolishness; same as ਊਜ , blame
ਸਰੋਤ: ਪੰਜਾਬੀ ਸ਼ਬਦਕੋਸ਼

PÁJ

ਅੰਗਰੇਜ਼ੀ ਵਿੱਚ ਅਰਥ2

s. m, Gold or silver plating; show; fabrication:—páj láuṉá, v. n. To join with gold or silver plating.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ