ਪਾਟੁ
paatu/pātu

ਪਰਿਭਾਸ਼ਾ

ਸੰਗ੍ਯਾ- ਵਸਤ੍ਰ. ਪਟ. ਕਨਾਤ. ਪੜਦਾ. "ਪੇਖਿਓ ਲਾਲਨੁ ਪਾਟ ਬੀਚ ਖੋਏ." (ਟੋਡੀ ਮਃ ੫) ੨. ਪੱਟ. ਰੇਸ਼ਮ. "ਪਾਟ ਪਟੰਬਰ ਬਿਰਥਿਆ." (ਸੂਹੀ ਮਃ ੫) ੩. ਪਟ. ਕਪੜਾ. "ਪਾਟ ਕੋ ਪਾਟ ਧਰੇ ਪਿਯਰੋ." (ਕ੍ਰਿਸ਼ਨਾਵ) ੪. ਤਖ਼ਤਾ. ਕਿਵਾੜ. ਪਟ। ੫. ਪੜਦਾ। ੬. ਰਾਜਸਿੰਘਾਸਨ. "ਰਾਜ ਪਾਟ ਦਸਰਥ ਕੋ ਦਯੋ." (ਵਿਚਿਤ੍ਰ) ੭. ਪੱਤਨ. ਨਗਰ. ਪੱਟਨ. "ਮਾਨੈ ਹਾਟੁ ਮਾਨੈ ਪਾਟੁ." (ਪ੍ਰਭਾ ਨਾਮਦੇਵ) ਮਨ ਹੀ, ਅਥਵਾ- ਮਨ ਵਿੱਚ ਹੀ ਹੱਟ ਅਤੇ ਬਾਜ਼ਾਰ। ੮. ਪੱਟ. ਉਰੁ. ਰਾਨ. "ਪਾਟ ਬਨੇ ਕਦਲੀਦਲ ਦ੍ਵੈ." (ਕ੍ਰਿਸ਼ਨਾਵ) ੯. ਦੇਖੋ, ਪਾਟਨਾ ਅਤੇ ਪਾਟਿ। ੧੦. ਪੇਟਾ, ਤਾਣੇ ਵਿੱਚ ਬੁਣੇ ਤੰਤੁ. ਦੇਖੋ, ਗਜਨਵ। ੧੧. ਸੰ. ਵਿੱਥ। ੧੨. ਦਰਿਆ ਦੇ ਦੋਹਾਂ ਕਿਨਾਰਿਆਂ ਦੇ ਵਿਚਾਕਰ ਦੀ ਵਿੱਥ.; ਪੱਟ. ਰੇਸ਼ਮ. ਦੇਖੋ, ਪਾਟ. "ਹਰਿ ਚੋਲੀ ਦੇਹ ਸਵਾਰੀ ××× ਪਾਟੁ ਲਗਾ ਅਧਿਕਾਈ." (ਵਾਰ ਸੋਰ ਮਃ ੪)
ਸਰੋਤ: ਮਹਾਨਕੋਸ਼