ਪਾਟ ਪਟੰਬਰ
paat patanbara/pāt patanbara

ਪਰਿਭਾਸ਼ਾ

ਪੱਟ ਅਤੇ ਪੱਟ ਦੇ ਵਸਤ੍ਰ. ਰੇਸ਼ਮੀ ਡੋਰੇ, ਨਾਲੇ, ਫੀਤੇ ਆਦਿ ਅਤੇ ਰੇਸ਼ਮੀ ਕਪੜੇ. "ਜਿਹ ਪ੍ਰਸਾਦਿ ਪਾਟਿ ਪਟੰਬਰ ਹੰਢਾਵਹਿ." (ਸੁਖਮਨੀ) ੨. ਸੂਤ ਆਦਿ ਦੇ ਪਟ (ਵਸਤ੍ਰ) ਅਤੇ ਪੱਟ (ਰੇਸ਼ਮ) ਦੇ ਕਪੜੇ.
ਸਰੋਤ: ਮਹਾਨਕੋਸ਼