ਪਰਿਭਾਸ਼ਾ
ਸੰਗ੍ਯਾ- ਪਤ੍ਰ. ਪੱਤਾ. "ਜੈਸੇ ਬਨ ਹਰ ਪਾਤ." (ਸਾਰ ਕਬੀਰ) ੨. ਪੰਖ. ਪਕ੍ਸ਼੍. "ਭਾਂਭੀਰੀ ਕੇ ਪਾਤ ਪਾਰਦੌ." (ਸੋਰ ਮਃ ੫) ੩. ਪਾਵਤ (ਪਾਉਂਦਾ) ਦਾ ਸੰਖੇਪ. "ਤੈਸ ਕਰਮਫਲ ਪਾਤ." (ਗੁਪ੍ਰਸੂ) ੪. ਸੰ. ਡਿਗਣ ਦੀ ਕ੍ਰਿਯਾ. ਪਤਨ. "ਰਾਜ ਕਾਜ ਰਾਖਬੇ ਕੋ ਕਛੂ ਨਹਿ ਪਾਤ ਹੈ." (ਕ੍ਰਿਸ਼ਨਾਵ) ੫. ਚਰਚਾ ਵਿੱਚ ਪਕ੍ਸ਼੍ ਦਾ ਡਿਗਣਾ. ਹਾਰ ਹੋਣੀ. "ਉੱਤਰ ਦੇ, ਨਤੁ ਹ੍ਵੈਹੈ ਪਾਤ." (ਨਾਪ੍ਰ) ੬. ਪ੍ਰਹਾਰ. ਆਘਾਤ. "ਦੇਵੀ ਕਰ੍ਯੋ ਖੱਗ ਪਾਤੰ." (ਚੰਡੀ ੨) ੭. ਵਿ- ਰਕ੍ਸ਼੍ਕ. ਤ੍ਰਾਤਾ. "ਕੇਤੇ ਪਾਤ ਨਰਿੰਦ." (ਜਪੁ) ੮. ਫ਼ਾ. [پات] ਤਖ਼ਤ. ਰਾਜਸਿੰਘਾਸਨ.
ਸਰੋਤ: ਮਹਾਨਕੋਸ਼