ਪਰਿਭਾਸ਼ਾ
ਸੰਗ੍ਯਾ- ਪਾਤ (ਡੇਗਣ) ਵਾਲਾ ਕਰਮ, ਜਿਸ ਤੋਂ ਪਤਿਤ ਹੋਈਦਾ ਹੈ. ਪਾਪ. ਗੁਨਾਹ। ੨. ਸਿੰਮ੍ਰਿਤੀਆਂ ਅਨੁਸਾਰ ਦਸ਼ ਪਾਪ ਕਰਮ, ਜਿਨ੍ਹਾਂ ਦੇ ਕਰਨ ਤੋਂ ਪਤਿਤ ਹੋਈਦਾ ਹੈ- ਚੋਰੀ, ਵੇਦ ਵਿਧੀ ਬਿਨਾ ਕੀਤੀ ਹਿੰਸਾ ਅਤੇ ਪਰਇਸਤ੍ਰੀਗਮਨ, ਇਹ- ਤਿੰਨ ਕਾਇਕ (ਸ਼ਾਰੀਰਿਕ) ਪਾਤਕ. ਕੌੜਾ ਬੋਲਣਾ, ਝੂਠ, ਚੁਗਲੀ ਅਤੇ ਬੇਮੇਲ ਬਕਬਾਦ, ਇਹ ਚਾਰ ਵਾਣੀ ਦੇ ਪਾਤਕ. ਦੂਜੇ ਦੇ ਧਨ ਮਾਲ ਲੈਣ ਦਾ ਖਿਆਲ, ਕਿਸੇ ਦਾ ਬੁਰਾ ਚਿਤਵਨਾ ਅਤੇ ਝੂਠਾ ਕਲੰਕ ਲਾਉਣ ਦੀ ਗੋਂਦ, ਇਹ ਤਿੰਨ ਮਾਨਸਿਕ ਪਾਪ. ਦੇਖੋ, ਪਾਪ ੪। ੩. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਪ੍ਰਾਣੀ ਦੇ ਮਰਨ ਪੁਰ ਹੋਈ ਅਪਵਿਤ੍ਰਤਾ. ਇਹ ਪਾਤਕ ਬ੍ਰਾਹਮਣ ਦੇ ੧੦. ਦਿਨ, ਕ੍ਸ਼੍ਤ੍ਰਿਯ ਦੇ ੧੨. ਦਿਨ, ਵੈਸ਼ਯ ਦੇ ੧੫. ਦਿਨ ਅਤੇ ਸ਼ੂਦ੍ਰ ਦੇ ੩੦ ਦਿਨ ਰਹਿਂਦਾ ਹੈ. ਕਈ ਸਿਮ੍ਰਿਤੀਆਂ ਨੇ ੧੨- ੧੩- ੧੭ ਅਤੇ ੩੦ ਦਿਨ ਯਥਾਕ੍ਰਮ ਲਿਖਿਆ ਹੈ। ੪. ਸਿੱਖ ਧਰਮ ਅਨੁਸਾਰ ਤਨਖਾਹ ਯੋਗ੍ਯ ਕਰਮ, ਅਰਥਾਤ- ਮੁੰਡਨ, ਵਿਭਚਾਰ, ਤਮਾਕੂ ਆਦਿ ਨਸ਼ਿਆਂ ਦਾ ਸੇਵਨ ਅਤੇ ਕੁੱਠਾ ਖਾਣਾ.
ਸਰੋਤ: ਮਹਾਨਕੋਸ਼