ਪਾਤਣੂ
paatanoo/pātanū

ਪਰਿਭਾਸ਼ਾ

ਸੰਗ੍ਯਾ- ਪੋਤਸ੍‍ਥਾਨ (ਕਿਸ਼ਤੀਆਂ ਦੇ ਅੱਡੇ) ਤੇ ਰਹਿਣ ਵਾਲਾ ਜਲ ਦੇ ਪ੍ਰਵਾਹ ਦਾ ਭੇਤੀਆ, ਜੋ ਮਲਾਹਾਂ ਨੂੰ ਰਹਿਨੁਮਾਈ ਕਰਦਾ ਹੈ. "ਖੜਾ ਪੁਕਾਰੈ ਪਾਤਣੀ." (ਸ. ਫਰੀਦ) ਇੱਥੇ ਪਾਤਣੀ ਗੁਰੂ ਹੈ. "ਆਪੇ ਪਤਣੁ ਪਾਤਣੀ ਪਿਆਰਾ." (ਸੋਰ ਮਃ ੪) ੨. ਮਲਾਹ. ਪੱਤਨ ਪੁਰ ਪਹੁਚਾਉਣ ਵਾਲਾ pilot. ਭਾਵ- ਸਤਿਗੁਰੂ. "ਜੇ ਪਾਤਣੁ ਰਹੈ ਸੁਚੇਤ." (ਸ. ਫ਼ਰੀਦ) ੩. ਪੱਤਨ ਪੁਰ ਮਹਿਸੂਲ ਲੈਣ ਵਾਲਾ.
ਸਰੋਤ: ਮਹਾਨਕੋਸ਼