ਪਾਧਰੁ
paathharu/pādhharu

ਪਰਿਭਾਸ਼ਾ

ਸੰ. ਪਦ੍ਰ. ਪਿੰਡ. ਗ੍ਰਾਮ. "ਜਿਤੁ ਮਿਲਿ ਹਰਿ ਪਾਧਰ ਬਾਟ." (ਕਾਨ ਪੜਤਾਲ ਮਃ ੪) ਜਿਸ ਦੇ ਮਿਲਣ ਤੋਂ ਹਰਿ ਦੇ ਨਗਰ ਦਾ ਰਾਹ ਮਿਲੇ। "ਰਾਹ ਪਾਧਰੁ ਗੁਰੁ ਦਸੈ." (ਸੂਹੀ ਛੰਤ ਮਃ ੧) ੨. ਸੰ. ਪਦ੍ਟ. ਰਸਤਾ. ਮਾਰਗ. "ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ." (ਵਾਰ ਮਾਰੂ ੧. ਮਃ ੧) "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਰਾਹ ਪਾਉਣ ਵਾਲਾ. ਰਹਨੁਮਾ. ਸੁਮਾਰਗ ਦੱਸਣ ਵਾਲਾ. "ਪਾਧਰੁ ਹਰਿ ਪ੍ਰਭੁ ਕੇਰਾ." (ਟੋਡੀ ਮਃ ੪) ੪. ਪਧਰਾ. ਹਮਵਾਰ। ੫. ਡਿੰਗ. ਤਲਵਾਰ.; ਦੇਖੋ, ਪਾਧਰ.
ਸਰੋਤ: ਮਹਾਨਕੋਸ਼