ਪਾਨ
paana/pāna

ਪਰਿਭਾਸ਼ਾ

ਸੰਗ੍ਯਾ- ਪਾਣ. ਆਬ. ਚਮਕ. ਭੜਕ। ੨. ਆਗ੍ਯਾ. "ਦੀਜੈ ਪਾਨੰ." (ਰਾਮਾਵ) ੩. ਪਾਣਿ. ਹੱਥ. "ਖਾਨ ਪਾਨ ਕਰ ਪਾਨ ਪਖਾਰੇ." (ਗੁਪ੍ਰਸੂ) ੪. ਪਾਯਨ. ਪੈਰੀਂ."ਸਬੈ ਪਾਨ ਲਾਗੇ ਤਜ੍ਯੋ ਗਰਬ ਭਾਰੀ." (ਦੱਤਾਵ) ੫. ਪਰਾਯਣ. ਤਤਪਰ. "ਇਕ ਪਾਨ ਜਾਨ ਉਦਾਸ." (ਦੱਤਾਵ) ਇੱਕ ਪਰਾਯਣ ਹੋਇਆ। ੬. ਪ੍ਰਾਣ. ਸ੍ਵਾਸ. "ਪਾਨ ਤਜੇ ਤੁਮ ਤਾਹਿਤ ਪ੍ਰੀਤਮ, ਪਾਨ ਤਜੇ ਤੁਮਰੇ ਹਿਤ ਪ੍ਯਾਰੀ." (ਚਰਿਤ੍ਰ ੩੬੭) ੭. ਪਰ੍‍ਣ. ਪੱਤਾ. ਪਤ੍ਰ. "ਪੌਨ ਬਹੈ ਦ੍ਰਮ ਪਾਨ ਨਿਹਾਰੇ." (ਕਲਕੀ) ੮. ਨਾਗਰਬੇਲਿ ਦਾ ਪੱਤਾ. ਤਾਂਬੂਲ. ਫ਼ਾ. [پان] "ਪਾਨ ਸੁਪਾਰੀ ਖਾਤੀਆ." (ਤਿਲੰ ਮਃ ੪) ੯. ਸੰ. ਪੀਣ ਦੀ ਕ੍ਰਿਯਾ. ਪੀਣਾ. "ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ." (ਗਉ ਥਿਤੀ ਮਃ ੫) ੧੦. ਜਲ. "ਮਿਥਿਆ ਭੋਜਨ ਪਾਨ." (ਸਾਰ ਮਃ ੫) "ਨ ਪਾਨ ਫੇਰ ਜਾਚਤੇ ਨ ਪ੍ਰਾਨ ਦੇਹ ਧਾਰਤੇ." (ਗੁਪ੍ਰਸੂ) ੧੧. ਸ਼ਰਾਬ. "ਪਾਨ ਡਰਾਇ ਕਸੁੰਭੜੋ ਰੂਰੋ." (ਚਰਿਤ੍ਰ ੧੧੧) ਦੇਖੋ, ਕਸੁੰਭੜਾ। ੧੨. ਅੰਮ੍ਰਿਤ. "ਹਰੋਂ ਆਜ ਪਾਨੰ." (ਰਾਮਾਵ) ਅੱਜ ਇੰਦ੍ਰ ਤੋਂ ਅਮ੍ਰਿਤ ਖੋਹ ਸਕਦਾ ਹਾਂ। ੧੩. ਪੀਣ ਦਾ ਪਾਤ੍ਰ। ੧੪. ਕੂਲ੍ਹ. ਨਹਰ। ੧੫. ਰਕ੍ਸ਼ਾ. ਰਖ੍ਯਾ। ੧੬. ਪੌ. ਪ੍ਰਪਾ. ਜਿਸ ਥਾਂ ਪਾਣੀ ਪਿਆਇਆ ਜਾਵੇ। ੧੭. ਜਯ. ਫ਼ਤੇ. ਜਿੱਤ।
ਸਰੋਤ: ਮਹਾਨਕੋਸ਼

ਸ਼ਾਹਮੁਖੀ : پان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

betel, betel-leaf usually folded with catechu, lime paste and areca pieces inside it; drink, soft drink; hearts (in cards)
ਸਰੋਤ: ਪੰਜਾਬੀ ਸ਼ਬਦਕੋਸ਼

PÁN

ਅੰਗਰੇਜ਼ੀ ਵਿੱਚ ਅਰਥ2

s. m, Betel leaf, Piper betel; a figure made of cloth in the form of a betel leaf; the colour of curd;—pán dán, s. m. A box in which pán is kept:—pán karná, v. a. To drink:—pán láuṉá, lagáuṉá, v. a. To prepare betel leaf for chewing.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ